Headlines

ਸ਼ੇਰਗਿੱਲ ਪਰਿਵਾਰ ਨੂੰ ਸਦਮਾ-ਮਾਤਾ ਕਰਮ ਕੌਰ ਦਾ ਸਦੀਵੀ ਵਿਛੋੜਾ

ਸਰੀ- ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਆਗੂ ਜੀਵਨ ਸ਼ੇਰਗਿੱਲ ਅਤੇ ਪਰਿਵਾਰ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਕਰਮ ਕੌਰ ਸ਼ੇਰਗਿੱਲ ਅਕਾਲ ਚਲਾਣਾ ਕਰ ਗਏ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 10 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ 12885- 85 ਐਵਨਿਊ ਸਰੀ ਵਿਖੇ ਬਾਦ ਦੁਪਹਿਰ ਹੋਵੇਗੀ। ਪਰਿਵਾਰ ਨਾਲ  ਹਮਦਰਦੀ ਲਈ ਜੀਵਨ ਸ਼ੇਰਗਿੱਲ ਨਾਲ ਫੋਨ ਨੰਬਰ 604-710-3736 ਤੇ ਸੰਪਰਕ ਕੀਤਾ ਜਾ ਸਕਦਾ ਹੈ।