Headlines

ਕੈਲਗਰੀ ਕਬੱਡੀ ਕੱਪ ਯੰਗ ਰਾਇਲ ਕਿੰਗ ਕਲੱਬ ਦੀ ਟੀਮ ਨੇ ਜਿੱਤਿਆ

ਗੁਰਲਾਲ ਸੋਹਲ ਤੇ ਅਰਸ਼ ਚੋਹਲਾ ਸਹਿਬ ਬਣੇ ਸਰਵੋਤਮ ਖਿਡਾਰੀ-

ਕੈਲਗਰੀ (ਦੇਸ਼ ਪਰਦੇਸ ਟਾਈਮਜ਼ ਬਿਊਰੋ)-
ਮਾਰਟਨ ਵੈਲੀ ਸਪੋਰਟਸ ਕਲੱਬ ਵੱਲੋਂ ਕੈਲਗਰੀ ਦੇ ਪ੍ਰੈਰੀ ਵਿੰਡ ਪਾਰਕ ਵਿਖੇ ਲੰਘੀ 5 ਅਗਸਤ ਨੂੰ 13ਵਾਂ ਕਬੱਡੀ ਟੂਰਨਾਮੈਂਟ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਬੈਨਰ ਹੇਠ ਮਾਰਟਿਨ ਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਚੋਟੀ ਦੀਆਂ 6 ਟੀਮਾਂ ਨੇ ਜੌਹਰ ਦਿਖਾਏ। ਜਿਸ ਨੂੰ ਜਿੱਤਣ ਦਾ ਮਾਣ ਯੰਗ ਰਾਯਲ ਕਿੰਗ ਕਬੱਡੀ ਕਲੱਬ ਸਰੀ (ਬੀਸੀ) ਨੇ ਪ੍ਰਾਪਤ ਕੀਤਾ ਅਤੇ ਸਰੀ ਸਪੋਰਟਸ ਕਲੱਬ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਗੁਰਲਾਲ ਸੋਹਲ ਤੇ ਅਰਸ਼ ਚੋਹਲਾ ਸਾਹਿਬ ਬਿਹਤਰੀਨ ਖਿਡਾਰੀ ਐਲਾਨੇ ਗਏ।

ਪ੍ਰਬੰਧਕ:- ਇਹ ਟੂਰਨਾਮੈਂਟ ਮਾਰਟਿਨ ਵੈਲੀ ਸਪੋਰਟਸ ਕਲੱਬ ਦੇ ਪ੍ਰਧਾਨ ਜਗਰਾਜ ਸਿੰਘ ਬਰਾੜ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ। ਕਲੱਬ ਦੀ ਟੀਮ ‘ਚ ਸ਼ਾਮਲ ਨਵੀਂ ਅੱਚਰਵਾਲ, ਪੰਮਾ ਸ਼ੇਖਦੋਲਤ, ਪੰਮਾ ਰਣਸੀਹ ਕੇ ਖੁਰਦ, ਜਗਜੀਤ ਸਿੰਘ, ਮਨਸੂਰ ਬੈਟ ਆਦਿ ਨੇ ਭਰਵਾਂ ਸਹਿਯੋਗ ਦਿੱਤਾ। ਹਜ਼ਾਰਾਂ ਦਰਸ਼ਕਾਂ ਨੇ ਇਸ ਕੱਪ ਦੌਰਾਨ ਉੱਚ ਕੋਟੀ ਦੀ ਕਬੱਡੀ ਦਾ ਅਨੰਦ ਮਾਣਿਆ।

ਕਬੱਡੀ ਮੈਚ:- ਇਸ ਕੱਪ ਦੌਰਾਨ ਹੋਏ ਫਸਵੇਂ ਮੁਕਾਬਲਿਆਂ ਤੋਂ ਬਾਅਦ ਹੋਏ ਫਾਈਨਲ ਮੈਚ ‘ਚ ਯੰਗ ਰਾਯਲ ਕਿੰਗ ਕਬੱਡੀ ਕਲੱਬ ਨੇ ਸਰੀ ਸਪੋਰਟਸ ਕਲੱਬ ਨੂੰ 48.5-44 ਅੰਕਾਂ ਨਾਲ ਹਰਾਕੇ, ਕੱਪ ਆਪਣੇ ਨਾਮ ਕੀਤਾ। ਗੁਰਲਾਲ ਸੋਹਲ ਨੂੰ ਕੱਪ ਦਾ ਸਰਵੋਤਮ ਧਾਵੀ ਅਤੇ ਤੇ ਅਰਸ਼ ਚੋਹਲਾ ਸਾਹਿਬ ਨੂੰ ਬਿਹਤਰੀਨ ਜਾਫੀ ਐਲਾਨਿਆ ਗਿਆ। ਗੁਰਲਾਲ ਸੋਹਲ ਨੇ 21 ਰੇਡਾਂ ਪਾ ਕੇ 20 ਅੰਕ ਹਾਸਿਲ ਕੀਤੇ। ਉਸ ਨੂੰ ਇਕਲੌਤਾ ਜੱਫਾ ਸਰੀ ਸਪੋਰਟਸ ਕਲੱਬ ਦੇ ਜਾਫੀ ਗੁਰਵਿੰਦਰ ਘਾਂਗਾ ਨੇ ਲਗਾਇਆ। ਅਰਸ਼ ਚੋਹਲਾ ਸਾਹਿਬ ਨੇ 9 ਕੋਸ਼ਿਸ਼ਾਂ ਤੋਂ 6 ਜੱਫੇ ਲਗਾਏ। ਦੋਨਾਂ ਖਿਡਾਰੀਆਂ ਨੂੰ 500-500 ਡਾਲਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਕੱਪ ਦੌਰਾਨ 6 ਟੀਮਾਂ ਦੇ ਦੀ ਮੁਕਾਬਲੇਬਾਜ਼ੀ ਦੌਰਾਨ ਕੁੱਲ 7 ਮੈਚ ਹੋਏ। ਜਿੰਨ੍ਹਾਂ ਵਿੱਚ ਧਾਵੀਆਂ ਨੇ ਕੁੱਲ 512 ਕਬੱਡੀਆਂ ਪਾ ਕੇ 385 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ 123 ਜੱਫੇ ਲਾਏ ਅਤੇ 04 ਅੰਕ ਸਾਂਝੇ ਰਹੇ।
ਬਿੱਕਾ ਛਾਤਰ ਨੇ 12 ਕਬੱਡੀਆਂ ਪਾ ਕੇ 10 ਅੰਕ ਪ੍ਰਾਪਤ ਕੀਤੇ। ਉਸ ਨੂੰ ਮਨਿੰਦਰ ਚੱਕੀ ਅਤੇ ਪ੍ਰਤਾਪ ਕਡਿਆਣਾ ਨੇ ਇੱਕ-ਇੱਕ ਜੱਫਾ ਲਾਇਆ। ਨਿਰਮਲ ਲੋਪੋਕੇ ਨੇ 8 ਕਬੱਡੀਆਂ ਪਾ ਕੇ 06 ਅੰਕ ਪ੍ਰਾਪਤ ਕੀਤੇ, ਉਸ ਨੂੰ ਪ੍ਰਤਾਪ ਕਡਿਆਣਾ ਤੇ ਮਨਿੰਦਰ ਚੱਕੀ ਨੇ ਇੱਕ-ਇੱਕ ਜੱਫਾ ਲਗਾਇਆ। ਰੇਸ਼ਮ ਯਾਮਾਰਾਏ ਨੇ 3 ਕਬੱਡੀਆਂ ਪਾ ਕੇ ਇਕ ਅੰਕ ਪ੍ਰਾਪਤ ਕੀਤਾ। ਉਸ ਨੂੰ ਅਮਨ ਸੁਨਿਆਰਾ ਅਤੇ ਗੁਰਵਿੰਦਰ ਘਾਗਾ ਨੇ ਇਕ-ਇਕ ਜੱਫਾ ਲਗਾਇਆ। ਗੁਰਦਾਸ ਬਾਕੀਪੁਰ ਨੇ 2 ਕਬੱਡੀਆਂ ਪਾਈਆਂ, ਉਸ ਦੀ ਪਹਿਲੀ ਕਬੱਡੀ ‘ਤੇ ਗੁਰਵਿੰਦਰ ਘਾਗਾ ਨੇ ਅਤੇ ਦੂਜੀ ਕਬੱਡੀ ‘ਤੇ ਮਨਿੰਦਰ ਚੱਕੀ ਨੇ ਲਗਾਇਆ।
ਦੂਜੇ ਪਾਸੇ ਸਰੀ ਸਪੋਰਟਸ ਕਲੱਬ ਵੱਲੋਂ ਜੋਤਾ ਮਹਿਮਦਵਾਲ ਨੇ 15 ਕਬੱਡੀਆਂ ਪਾ ਕੇ 12 ਅੰਕ, ਹਨੀ ਪੰਡਤ ਬੁੱਲੋਵਾਲ ਨੇ 12 ਕਬੱਡੀਆਂ ਪਾ ਕੇ 11 ਅੰਕ, ਜਸ਼ਨ ਆਲਮਗੀਰ ਨੇ 11 ਕਬੱਡੀਆਂ ਪਾ ਕੇ 10 ਅੰਕ ਪ੍ਰਾਪਤ ਕੀਤੇ। ਹੈਪੀ ਕੋਟ ਭਾਈ ਨੇ 3 ਕਬੱਡੀਆਂ ਅਤੇ ਜੱਗੂ ਸੈਦੋਵਾਲ ਨੇ 4 ਕਬੱਡੀਆਂ ਪਾ ਕੇ ਇਕ-ਇਕ ਅੰਕ ਪ੍ਰਾਪਤ ਕੀਤਾ। ਜੱਸਾ ਪਰਸਰਾਮਪੁਰ ਨੇ ਇਕ ਕਬੱਡੀ ਪਾਈ, ਪਰ ਅੰਕ ਲੈਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਯੰਗ ਰੋਇਲ ਕਿੰਗ ਕਬੱਡੀ ਕਲੱਬ ਦੇ ਜਾਫੀ ਅਰਸ਼ ਚੋਹਲਾ ਸਾਹਿਬ ਵੱਲੋਂ ਲਗਾਏ 6 ਜੱਫਿਆਂ ਦੌਰਾਨ ਵਿੱਕੀ ਹਰੀਕੇ ਨੇ 2, ਸੀਰਾ ਧੂੜਕੋਟ ਅਤੇ ਸਚਿਨ ਗਾਂਗੁਲੀ ਨੂੰ ਇੱਕ-ਇੱਕ ਜੱਫਾ ਲਗਾਇਆ। ਇਕ ਅੰਕ ਧਾਵੀ ਆਪਣੇ-ਆਪ ਬਾਹਰੀ ਲਾਇਨ ਨੂੰ ਟੱਚ ਹੋਚ ਕਾਰਣ ਅੰਕ ਜਾਫੀਆਂ ਨੂੰ ਦਿੱਤਾ ਗਿਆ। ਇਸ ਤਰ੍ਹਾਂ ਫਾਈਨਲ ਮੈਚ ਯੰਗ ਰਾਯਲ ਕਿੰਗ ਕਬੱਡੀ ਕਲੱਬ ਦੀ ਟੀਮ ਨੇ 4 ਅੰਕਾਂ ਦੇ ਅੰਤਰ ਨਾਲ ਜਿੱਤ ਲਿਆ।
ਕੱਪ ਦੌਰਾਨ ਮੱਖਣ ਅਲੀ, ਬੱਬੂ ਖੰਨਾ, ਦਿਲਸ਼ਾਦ ਈਸੀ, ਮੋਮੀ ਢਿੱਲੋਂ ਅਤੇ ਸੁੱਖ ਗੋਲੇਵਾਲੀਆ ਨੇ ਮੈਚਾਂ ਦੀ ਕੁਮੈਂਟਰੀ ਕੀਤੀ ਅਤੇ ਜਤਿੰਦਰ ਸਹੇੜੀ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਵੈਲੀ ਚੂਹੜਚੱਕ, ਤਰਲੋਚਨ ਧਾਮੀ, ਰੂਬੀ ਧਾਲੀਵਾਲ, ਸੁੱਖੀ ਧੂਰੀ ਨੇ ਰੈਫਰੀ ਵਜੋਂ, ਗੁਰਮੀਤ ਸਿੰਘ ਨੇ ਲਾਈਨਮੈਨ ਅਤੇ ਦੀਪਾ ਸਰਪੰਚ ਨੇ ਟਾਈਮ ਕੀਪਰ ਦੀ ਜਿੰਮੇਵਾਰੀ ਨਿਭਾਈ।