Headlines

ਪ੍ਰਸਿਧ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿਚ ਸਮਾਗਮ 13 ਅਗਸਤ ਨੂੰ

ਸਰੀ ( ਦੇ ਪ੍ਰ ਬਿ)- ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਬੀ ਸੀ, ਕੈਨੇਡਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਵਰਗੀ ਗੁਰਦੇਵ ਸਿੰਘ ਮਾਨ ਦੀ ਯਾਦ ਵਿਚ ਇਕ ਸਮਾਗਮ 13 ਅਗਸਤ ਨੂੰ ਦੁਪਹਿਰ 1 ਵਜੇ ਯੂਨਿਟ 104-12815- 85 ਐਵਨਿਊ ਸ਼ਾਹੀ ਕੈਟਰਿੰਗ ਰੈਸਟੋਰੈਂਟ  ਦੇ ਉਪਰਲੇ ਹਾਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ ਗੁਰਦੇਵ ਸਿੰਘ ਮਾਨ ਦੀ ਸ਼ਖਸੀਅਤ ਸਬੰਧੀ , ਉਹਨਾਂ ਨਾਲ ਜੁੜੀਆਂ ਯਾਦਾਂ, ਉਹਨਾਂ ਦੀਆਂ ਅਨਮੋਲ ਲਿਖਤਾਂ,ਗੀਤਾਂ ਤੇ ਗਜ਼ਲਾਂ ਰਾਹੀਂ ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਕੋਈ ਟਿਕਟ ਨਹੀ ਹੈ। ਪ੍ਰਬੰਧਕਾਂ ਵਲੋਂ ਸਾਹਿਤ ਪ੍ਰੇਮੀਆਂ ਨੂੰ ਹੁੰਮ ਹੁਮਾਕੇ ਪੁੱਜਣ ਦੀ ਅਪੀਲ ਹੈ।  ਹੋਰ ਜਾਣਕਾਰੀ ਲਈ ਐਸੋਸੀਏਸ਼ਨ ਦੇ ਪ੍ਰਧਾਨ ਸ ਸੁਰਜੀਤ ਸਿੰਘ ਮਾਧੋਪੁਰੀ ਨਾਲ ਫੋਨ ਨੰਬਰ 604-377-4171 ਜਾਂ ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨਾਲ ਫੋਨ ਨੰਬਰ 604-726-8410 ਉਪਰ ਸੰਪਰਕ ਕੀਤਾ ਜਾ ਸਕਦਾ ਹੈ।