Headlines

ਪ੍ਰੋ. ਬਡੂੰਗਰ ਦੀ ਧਰਮ ਪਤਨੀ ਦਾ ਅਕਾਲ ਚਲਾਣਾ

ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਵੱਲੋ ਦੁੱਖ ਦਾ ਪ੍ਰਗਟਾਵਾ-

ਅੰਮ੍ਰਿਤਸਰ:- 9 ਅਗਸਤ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਮੁਕਤ ਹੋਏ ਅਧਿਕਾਰੀਆਂ ਮੁਲਾਜ਼ਮਾਂ ਅਧਾਰਿਤ ਬਣੀ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਨੇ ਸ਼੍ਰੋਮਣੀ ਗੁ.ਪ੍ਰ.ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਧਰਮ ਸੁਪੱਤਨੀ ਬੀਬੀ ਨਿਰਮਲ ਕੌਰ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਨੂੰ ਵੱਡਾ ਪਰਿਵਾਰਕ ਘਾਟਾ ਦੱਸਿਆ ਹੈ।

ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ ਕੁਲਵੰਤ ਸਿੰਘ ਰੰਧਾਵਾ ਸ. ਹਰਬੇਅੰਤ ਸਿੰਘ, ਸ. ਦਲਮੇਘ ਸਿੰਘ, ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਰੂਪ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਤਰਲੋਚਨ ਲਿੰਘ, ਸ. ਸਤਿਬੀਰ ਸਿੰਘ, ਸ. ਰਣਵੀਰ ਸਿੰਘ, ਸ. ਰਣਜੀਤ ਸਿੰਘ, ਸ. ਰਾਜ ਸਿੰਘ, ਸ. ਬਲਬੀਰ ਸਿੰਘ, ਸ. ਕੁਲਦੀਪ ਸਿੰਘ ਬਾਵਾ, ਸ. ਪਰਵਿੰਦਰ ਸਿੰਘ ਡੰਡੀ ਆਦਿ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ, ਕੌਮ ਅਤੇ ਕੌਮੀ ਸੰਸਥਾਵਾਂ ਦੀ ਸੇਵਾ ਪਰਿਵਾਰਕ ਸਹਿਯੋਗ ਤੋ ਬਿਨ੍ਹਾਂ ਚਿਤਵੀਂ ਨਹੀਂ ਜਾ ਸਕਦੀ ਤੇ ਪ੍ਰੋ. ਬਡੂੰਗਰ ਨੇ ਅਜਿਹੀਆਂ ਸੇਵਾਵਾਂ ਬਤੌਰ ਓ.ਐਸ.ਡੀ. ਟੂ ਮੁੱਖ ਮੰਤਰੀ, ਪ੍ਰਧਾਨ ਸ਼਼੍ਰੋਮਣੀ ਗੁ.ਪ੍ਰ.ਕਮੇਟੀ ਅਤੇ ਪਾਰਟੀ ਵਰਕਰ ਬਾਖੂਬੀ ਨਿਭਾਈਆਂ ਹਨ ਬੇਸ਼ੱਕ ਉਨ੍ਹਾਂ ਨੂੰ ਸੰਘ ਦੀ ਨਾਰਾਜ਼ਗੀ ਵੀ ਝੱਲਣੀ ਪਈ।

ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਪ੍ਰੋ: ਸਾਹਿਬ ਨੇ ਆਪਣੇ ਕਾਰਜਕਾਲ ਦੌਰਾਨ ਕਰਮਚਾਰੀਆਂ ਦੇ ਨਾਲ ਨਾਲ ਸਾਬਕਾ ਕਰਮਚਾਰੀਆਂ ਨੂੰ ਵੀ ਆਪਣੇ ਪ੍ਰੀਵਾਰ ਦਾ ਸਾਰਥਕ ਅੰਗ ਮੰਨਿਆ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਨਾ ਸਿਰਫ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਲਈ ਜਗ੍ਹਾ ਪ੍ਰਦਾਨ ਕੀਤੀ ਬਲਕਿ ਦਫ਼ਤਰ ਦਾ ਉਦਘਾਟਨ ਵੀ ਖੁਦ ਆਪਣੇ ਹੱਥੀਂ ਕੀਤਾ। ਏਥੇ ਹੀ ਬੱਸ ਨਹੀਂ ਪੋ੍ਰ. ਬਡੂੰਗਰ ਸਾਹਿਬ ਦੇ ਬਤੌਰ ਪ੍ਰਧਾਨਗੀ ਕਾਰਜਕਾਲ ਦੌਰਾਨ ਹੀ ਸਾਬਕਾ ਕਰਮਚਾਰੀਆਂ ਦੀ ਗਰੁੱਪ ਮੈਡੀਕਲ ਇੰਸ਼ੋਰੈਂਸ ਲਈ ਵੀ ਕਮੇਟੀ ਦੇ ਕਰਮਚਾਰੀਆਂ ਦੀ ਤਰਜ ਤੇ ਅੱਧਾ ਪ੍ਰੀਮੀਅਮ ਸ਼੍ਰੋਮਣੀ ਕਮੇਟੀ ਵੱਲੋਂ ਅਦਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਪ੍ਰੋ. ਬਡੂੰਗਰ ਦੇ ਪ੍ਰੀਵਾਰਕ ਸਦਮੇ ਤੇ ਸਮੁੱਚੀ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਸਮੂਹਿਕ ਰੂਪ ਵਿੱਚ ਉਹਨਾ ਦੇ ਦੁੱਖ ਵਿੱਚ ਸ਼ਾਮਲ ਹੈ ਅਤੇ ਪ੍ਰਵਾਰ ਦੇ ਨਾਲ ਖੜੀ ਹੈ। ਐਸੋਸੀਏਸ਼ਨ ਸਤਿਗੁਰੂ ਦੇ ਦਰ ਤੇ ਅਰਦਾਸ ਕਰਦੀ ਹੈ ਕਿ ਸਤਿਗੁਰੂ ਬੀਬੀ ਨਿਰਮਲ ਕੌਰ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਸਦੀਵੀ ਥਾਂ ਦੇਣ ਤੇ ਪ੍ਰਵਾਰ ਨੂੰ ਇਸ ਸਦਮੇ ਤੋਂ ਉਭਰਨ ਦਾ ਹੌਸਲਾ ਅਤੇ ਧੀਰਜ ਪ੍ਰਦਾਨ ਕਰਨ।