Headlines

ਕਬੱਡੀ ਬੁਲਾਰੇ ਲਖਵੀਰ ਸਿੰਘ ਮੋਮੀ ਢਿੱਲੋਂ ਦਾ 27 ਅਗਸਤ ਨੂੰ ਵਿਸ਼ੇਸ਼ ਸਨਮਾਨ

ਐਬਸਫੋਰਡ ( ਦੇ ਪ੍ਰ ਬਿ)- ਐਬੀ ਸਪੋਰਟਸ ਅਤੇ ਨਾਰਥ ਅਮਰੀਕਾ ਕਬੱਡੀ ਕਲੱਬ ਵਲੋਂ 27 ਅਗਸਤ ਨੂੰ ਐਬਸਫੋਰਡ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਉਘੇ ਕਬੱਡੀ ਬੁਲਾਰੇ ਲਖਵੀਰ ਸਿੰਘ ਮੋਮੀ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸੇ ਦੌਰਾਨ ਸਰਵਸ੍ਰੀ ਇਕਬਾਲ ਸਵੈਚ, ਹਰਮਨ ਗਿੱਲ, ਰਮਨਦੀਪ ਝੱਜ, ਪਾਲੀ ਬਦੇਸ਼ਾ, ਜੀਵਨ ਵੜਿੰਗ, ਧੰਮੂ ਸਿੱਧੂ, ਇਕਬਾਲ ਮਾਨ, ਰਾਜ ਸਿੱਧੂ, ਗੁਰਪ੍ਰੀਤ ਗਿੱਲ, ਰੂਬੀ ਹਰਖੋਵਾਲ, ਰਾਜ ਖਾਬੜਾ, ਇੰਦਰਜੀਤ ਬੁੱਟਰ, ਜਸਵਿੰਦਰ ਕੰਗ ਜੇ ਵੀ ਟੀ ਐਕਸਾਵੇਟਿੰਗ, ਅਮਨਦੀਪ ਦੁੱਗਲ, ਰਵਿੰਦਰਪਾਲ ਸਾਬੀਤੇ ਮਲਵਿੰਦਰ ਭੁੱਲਰ ਨੇ ਮੋਮੀ ਢਿੱਲੋਂ ਵਲੋਂ ਕਬੱਡੀ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਮਿਲ ਰਹੇ ਸਨਮਾਨ ਲਈ ਵਧਾਈਆਂ ਦਿੱਤੀਆਂ ਹਨ।