Headlines

ਅਕਾਲੀ ਆਗੂ ਗੁਰਪ੍ਰਤਾਪ ਸਿੰਘ ਪੰਨੂ ਦਾ ਦੁਖਦਾਈ ਵਿਛੋੜਾ

ਜਲੰਧਰ ( ਦੇ ਪ੍ਰ ਬਿ)-ਜਲੰਧਰ ਤੋਂ ਸਾਬਕਾ ਕੌੰਸਲਰ ਅਤੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਪਰਮਿੰਦਰ ਕੌਰ ਪੰਨੂੰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ  ਉਹਨਾਂ ਦੇ ਪਤੀ ਤੇ ਜਿਲਾ ਅਕਾਲੀ ਜਥਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਸ ਗੁਰਪ੍ਰਤਾਪ ਸਿੰਘ ਪੰਨੂੰ ਅਚਾਨਕ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਬਹੁਤ ਹੀ ਬੇਬਾਕ ਤੇ ਖੁਸ਼ਮਿਜਾਜ਼ ਸ਼ਖਸੀਅਤ ਦੇ ਮਾਲਕ ਸ ਪੰਨੂ ਦੇ ਅਕਾਲ ਚਲਾਣੇ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਆਪਣੇ ਪਿੱਛੇ ਪਤਨੀ ਤੇ ਦੋ ਬੇਟੇ ਛੱਡ ਗਏ ਹਨ। ਦੋਵੇਂ ਬੇਟੇ ਅਜੈ ਪੰਨੂ ਤੇ ਸੁਤੇਜ ਪੰਨੂ ਕੈਨੇਡਾ ਦੇ ਵਸਨੀਕ ਹਨ।

ਸ ਪੰਨੂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 14 ਅਗਸਤ ਦਿਨ ਸੋਮਵਾਰ ਨੂੰ ਉਹਨਾਂ ਦੇ ਪਿੰਡ ਰੱਖ ਸ਼ੇਰੋਂ, ਢੋਟੀਆਂ ਰੋਡ ਜਿਲਾ ਤਰਨ ਤਾਰਨ ਵਿਖੇ ਬਾਦ ਦੁਪਹਿਰ ਕੀਤਾ ਜਾਵੇਗਾ।