Headlines

ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਪੁਸਤਕ ਲੜੀ ‘ਚੱਕ ਦੇ ਕਬੱਡੀ’ ਦਾ ਨਵਾਂ ਅੰਕ ‘ਟੋਰਾਂਟੋ ਕਬੱਡੀ’ ਰਿਲੀਜ਼

ਟੋਰਾਂਟੋ ( ਦੇ ਪ੍ਰ ਬਿ )- ਨਾਮਵਰ ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਲਿਖੀ ਟੋਰਾਂਟੋ ਦੀ ਕਬੱਡੀ ਦੇ ਸੀਜ਼ਨ-2023 ਦੇ ਸਮੁੱਚੇ ਕੱਪਾਂ ਦੇ ਲੇਖੇ-ਜੋਖੇ ਅਤੇ ਹੋਰਨਾਂ ਸਰਗਰਮੀਆਂ ‘ਤੇ ਅਧਾਰਤ ਪੁਸਤਕ ਲੜੀ ‘ਚੱਕ ਦੇ ਕਬੱਡੀ’ ਦਾ ਨਵਾਂ ਅੰਕ ‘ਟੋਰਾਂਟੋ ਕਬੱਡੀ’ ਸਿਰਲੇਖ ਅਧੀਨ ਕੈਨੇਡਾ ਕਬੱਡੀ ਕੱਪ-2023 ਮੌਕੇ ਓਂਟਾਰੀਓ ਫਸਟ ਸੈਂਟਰ ਹੈਮਿਲਟਨ ਵਿਖੇ ਰਿਲੀਜ਼ ਕੀਤਾ ਗਿਆ। ਕੈਨੇਡਾ ਕੱਪ ਦੇ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਜਸ ਸ਼ੋਕਰ, ਕਬੱਡੀ ਪ੍ਰਮੋਟਰ ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਹਰਜਿੰਦਰ ਸੰਘੇੜਾ ਤੇ ਹੋਰਨਾਂ ਸ਼ਖਸ਼ੀਅਤਾਂ ਨੇ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ‘ਚ ਖੂਬਸੂਰਤ ਸਟੇਡੀਅਮ ‘ਚ ਉਕਤ ਪੁਸਤਕ ਰਿਲੀਜ਼ ਕੀਤੀ।
ਓਂਟਾਰੀਓ ਕਬੱਡੀ ਫੈਡਰੇਸ਼ਨ ਅਤੇ ਸਮੂਹ ਕਲੱਬ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚੜ੍ਹੇ ਟੋਰਾਂਟੋ ਦੇ ਕਬੱਡੀ ਸੀਜ਼ਨ ਬਾਰੇ ਤਿਆਰ ਕੀਤੀ ਪੁਸਤਕ ‘ਟੋਰਾਂਟੋ ਕਬੱਡੀ’ ਬਾਰੇ ਸ. ਜਸ ਸ਼ੋਕਰ ਨੇ ਕਿਹਾ ਕਿ ਹੋਰਨਾਂ ਸਰਗਰਮੀਆਂ ਵਾਂਗ ਖੇਡ ਸਰਗਰਮੀਆਂ ਨੂੰ ਲਿਖਤੀ ਰੂਪ ‘ਚ ਸੰਭਾਲਣਾ ਬਹੁਤ ਮਿਹਨਤ ਵਾਲਾ ਕੰਮ ਹੈ। ਜਿਸ ਲਈ ਡਾ. ਸੁਖਦਰਸ਼ਨ ਸਿੰਘ ਚਹਿਲ ਵਧਾਈ ਤੇ ਸ਼ਲਾਘਾ ਦਾ ਪਾਤਰ ਹੈ। ਉੱਘੇ ਕਾਰੋਬਾਰੀ ਤੇ ਖੇਡ ਪ੍ਰਮੋਟਰ ਸ. ਇੰਦਰਜੀਤ ਸਿੰਘ ਐਂਡੀ ਧੁੱਗਾ ਨੇ ਕਿਹਾ ਕਿ ਕਬੱਡੀ ਜਿਸ ਪੱਧਰ ‘ਤੇ ਪੁੱਜ ਚੁੱਕੀ ਹੈ ਉਸ ਦੀਆਂ ਸਰਗਰਮੀਆਂ ਨੂੰ ਇੱਕ ਲਿਖਤੀ ਤੇ ਡਿਜ਼ੀਟਲ ਰੂਪ ‘ਚ ਸੰਭਾਲਣਾ ਅਤੇ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਮੰਗ ਹੈ। ਜਿਸ ਕਾਰਜ ਨੂੰ ਡਾ. ਚਹਿਲ ਬਾਖੂਬੀ ਕਰ ਰਹੇ ਹਨ। ਨਾਮਵਰ ਕਬੱਡੀ ਪ੍ਰਮੋਟਰ ਹਰਵਿੰਦਰ ਸਿੰਘ ਬਾਸੀ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਬੱਡੀ ਦਾ ਇਤਿਹਾਸ ਸੰਭਾਲਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਅਜਿਹੀ ਮਿਹਨਤੀ ਤੇ ਸਿਰੜੀ ਲਿਖਾਰੀਆਂ ‘ਚੋਂ ਡਾ. ਚਹਿਲ ਇੱਕ ਹੈ। ਡਾ. ਸੁਖਦਰਸ਼ਨ ਸਿੰਘ ਚਹਿਲ ਓਂਟਾਰੀਓ ਕਬੱਡੀ ਫੈਡਰੇਸ਼ਨ, ਇਸ ਨਾਲ ਜੁੜੇ ਕਲੱਬਾਂ ਤੇ ਕਬੱਡੀ ਪ੍ਰਮੋਟਰਾਂ ਦਾ ਪੁਸਤਕ ਛਾਪਣ ਲਈ ਸਹਿਯੋਗ ਦੇਣ ‘ਤੇ ਧੰਨਵਾਦ ਕੀਤਾ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਰਿੰਦਰ ਸਿੰਘ ਕਾਲਾ ਹਾਂਸ, ਚੇਅਰਮੈਨ ਜੱਸੀ ਸਰਾਏ, ਜਨਰਲ ਸਕੱਤਰ ਮਨਜੀਤ ਸਿੰਘ ਘੋਤੜਾ, ਗੁਰਲਾਟ ਸਹੋਤਾ, ਦਲਜੀਤ ਸਹੋਤਾ, ਜਸ ਸੋਹਲ, ਮੇਜਰ ਨੱਤ, ਕੁਲਵਿੰਦਰ ਪੱਤੜ, ਗੁਰਮੁਖ ਸਿੰਘ ਅਟਵਾਲ, ਰੈਂਬੋ ਸਿੱਧੂ, ਸੁੱਖਾ ਬਾਸੀ, ਕੁਲਵਰਨ ਧੁੱਗਾ, ਵੀਰਪਾਲ ਧੁੱਗਾ, ਤਲਵਿੰਦਰ ਮੰਡ, ਸੁੱਖਾ ਚੰਦੀ, ਸੁੱਖਾ ਢੇਸੀ, ਸੁਰਜੀਤ ਸਿੰਘ (ਨਿਊ ਬੈਸਟ), ਗੁਰਜੀਤ ਪੁਰੇਵਾਲ, ਗੋਗਾ ਗਹੂਣੀਆ, ਬਲਰਾਜ ਚੀਮਾ, ਰੇਸ਼ਮ ਰਾਜਸਥਾਨੀ, ਬਲਰਾਜ ਸੰਘਾ, ਧੀਰਾ ਸੰਧੂ, ਬੱਬਲ ਸੰਗਰੂਰ, ਜਿੰਦਰ ਬੁੱਟਰ, ਕੁਲਵੰਤ ਢੀਂਡਸਾ, ਰਵੀ ਬੈਂਸ, ਹਰਿੰਦਰ ਬੈਂਸ, ਮਿੱਠੂ, ਭੋਲਾ ਲਿੱਟ, ਸੁੱਖਾ ਰੰਧਾਵਾ, ਦਰਸ਼ਨ ਗਿੱਲ, ਆਤਮਾ ਸਿੰਘ ਚਹਿਲ, ਸੇਵਾ ਸਿੰਘ ਰੰਧਾਵਾ, ਕਬੱਡੀ ਦੇ ਲਿਖਾਰੀ ਜਸਵੰਤ ਖੜਗ ਆਦਿ ਨੇ ਡਾ. ਸੁਖਦਰਸ਼ਨ ਸਿੰਘ ਚਹਿਲ ਨੂੰ ਵਧਾਈਆਂ ਦਿੱਤੀਆਂ ਹਨ।

ਤਸਵੀਰ:- ਸ. ਜਸਵਿੰਦਰ ਸਿੰਘ ਜਸ ਸ਼ੋਕਰ, ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ ਤੇ ਹੋਰ ਸ਼ਖਸ਼ੀਅਤਾਂ ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਪੁਸਤਕ ਲੜੀ ‘ਚੱਕ ਦੇ ਕਬੱਡੀ’ ਦਾ ਨਵਾਂ ਅੰਕ ਰਿਲੀਜ਼ ਕਰਦੇ ਹੋਏ।