Headlines

ਕੁਲਵੰਤ ਸਿੰਘ ਢੇਸੀ ਨੂੰ ਸਦਮਾ-ਮਾਤਾ ਭਜਨ ਕੌਰ ਢੇਸੀ ਦਾ ਸਦੀਵੀ ਵਿਛੋੜਾ

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨੈਸਮੈਨ ਸ  ਕੁਲਵੰਤ ਸਿੰਘ ਢੇਸੀ ਅਤੇ ਪਰਿਵਾਰ ਨੂੰ ਉਸ ਸਮੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਭਜਨ ਕੌਰ ਢੇਸੀ (86 ਸਾਲ) 20 ਅਗਸਤ ਐਤਵਾਰ ਨੂੰ ਤੜਕਸਾਰ ਅਕਾਲ ਚਲਾਣਾ ਕਰ ਗਏ ।ਮਾਤਾ ਜੀ ਦੀ ਮ੍ਰਿਤਕ ਦੇਹ ਦਾ  ਅੰਤਿਮ ਸੰਸਕਾਰ 23 ਅਗਸਤ ਦਿਨ ਬੁਧਵਾਰ ਨੂੰ ਦੁਪਹਿਰ 2:30 ਵਜੇ ਫਾਈਵ ਰਿਵਰ ਫਿਊਨਰਲ ਹੋਮ, 7410, ਹੋਪਕੋਟ ਰੋਡ, ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਮਾਤਾ ਜੀ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸ਼ਾਮ ਕਰੀਬ 4 ਵਜੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ , ਯੌਰਕ ਬਿਜਨੈਸ ਸੈਂਟਰ, ਸਰੀ ਵਿਖੇ ਹੋਵੇਗੀ। ਢੇਸੀ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜਿਲਾ ਜਲੰਧਰ  ਦੇ ਪਿੰਡ ਰਾਏਪੁਰ ਫਰਾਲਾ ਨਾਲ ਜੁੜਿਆ ਹੋਇਆ ਹੈ। ਢੇਸੀ ਪਰਿਵਾਰ ਨਾਲ ਸੰਵੇਦਨਾ ਜ਼ਾਹਿਰ ਕਰਨ ਲਈ ਸ ਕੁਲਵੰਤ ਸਿੰਘ ਢੇਸੀ ਨਾਲ ਫੋਨ ਨੰਬਰ 604-780-6115 ‘ਤੇ  ਸੰਪਰਕ ਕੀਤਾ ਜਾ ਸਕਦਾ ਹੈ।