ਜਲੰਧਰ ( ਦੇ ਪ੍ਰ ਬਿ)- ਸਾਬਕਾ ਸੀਨੀਅਰ ਪੁਲਿਸ ਅਫਸਰ ਤੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਸ ਅਮਰੀਕ ਸਿੰਘ ਪੁਆਰ ਨੂੁੰ ਪੰਜਾਬ ਹਾਕੀ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਦੀ ਇਸ ਵੱਕਾਰੀ ਅਹੁਦੇ ਲਈ ਚੋਣ ਸਰਬੰਮਤੀ ਨਾਲ ਕੀਤੀ ਗਈ ਹੈ। ਸ ਪੁਆਰ ਨੇ ਆਪਣੀ ਇਸ ਚੋਣ ਲਈ ਪੰਜਾਬ ਹਾਕੀ ਦਾ ਧੰਨਵਾਦ ਕਰਦਿਆਂ ਆਪਣੀਆਂ ਜਿੰਮੇਵਾਰੀਆਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਹਾਕੀ ਪ੍ਰੇਮੀਆਂ ਤੇ ਖਿਡਾਰੀਆਂ ਤੋਂ ਹਾਕੀ ਦੀ ਪ੍ਰਮੋਸ਼ਨ ਤੇ ਹਰਮਨਪਿਆਰਤਾ ਲਈ ਸੁਝਾਅ ਤੇ ਸਹਿਯੋਗ ਦੀ ਮੰਗ ਕੀਤੀ ਹੈ।