Headlines

ਬੀ ਸੀ 55 ਪਲੱਸ ਖੇਡਾਂ -ਡਾ ਸੈਣੀ ਨੇ ਗੋਲਡ ਮੈਡਲ ਤੇ ਅਮਰਜੀਤ ਝੱਜ ਨੇ ਸਿਲਵਰ ਮੈਡਲ ਜਿੱਤਿਆ

ਐਬਸਫੋਰਡ ( ਦੇ ਪ੍ਰ ਬਿ)- ਬੀਸੀ ਸੀਨੀਅਰਜ਼ ਗੇਮ ਸੁਸਾਇਟੀ ਵਲੋਂ ਇਸ ਸਾਲ ਬ੍ਰਿਟਿਸ਼ ਕੋਲੰਬੀਆ ਦੀਆਂ 55 ਪਲੱਸ ਉਮਰ ਵਰਗ ਦੀਆਂ ਖੇਡਾਂ 22 ਤੋਂ 26 ਅਗਸਤ ਤੱਕ ਹੋਈਆਂ। ਸੂਬੇ ਦੇ ਸੀਨੀਅਰ ਵਰਗ ਦੀ ਸਿਹਤ ਅਤੇ ਤੰਦਰੁਸਤੀ ਦੇ ਮਕਸਦ ਨੂੰ ਲੈਕੇ ਹਰ ਸਾਲ ਕਰਵਾਈਆਂ ਜਾਂਦੀਆਂ ਇਹਨਾਂ ਖੇਡਾਂ ਵਿਚ ਇਸ ਵਾਰ ਲਗਪਗ 23 ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ 22 ਅਗਸਤ ਨੂੰ ਹੋਣ ਉਪਰੰਤ ਇਹਨਾਂ ਖੇਡਾਂ ਵਿਚ ਬੀਸੀ ਦੇ ਸੀਨੀਅਰਜ਼ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ।

ਡਾਰਟ ਮੁਕਾਬਲਿਆਂ ਵਿਚ ਐਬਸਫੋਰਡ ਦੇ ਵਸਨੀਕ ਅਮਰਜੀਤ ਸਿੰਘ ਝੱਜ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ ਤੇ ਉਹਨਾਂ ਦੀ ਨੈਸ਼ਨਲ ਪੱਧਰ ਤੇ ਜਾਣ ਵਾਲੀ ਟੀਮ ਵਿਚ ਚੋਣ ਕੀਤੀ ਗਈ। ਇਸੇ ਦੌਰਾਨ ਸਰੀ ਤੋਂ ਡਾ ਰਾਮ ਸਰੂਪ ਸੈਣੀ ਨੇ 65-69 ਉਮਰ ਵਰਗ ਦੇ ਵੇਟਲਿਫਟਿੰਗ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਡਾ ਰਾਮ ਸਰੂਪ ਸੈਣੀ ਕੁਨੈਕਟ ਐਮ ਐਫ ਦੇ ਉਘੇ ਹੋਸਟ ਵਿਜੇ ਸੈਣੀ ਦੇ ਪਿਤਾ ਜੀ ਹਨ।