Headlines

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਫ੍ਰੀਲੈਂਡ ਨੂੰ ਤੇਜ਼ ਕਾਰ ਚਲਾਉਣ ਲਈ ਟਿਕਟ ਮਿਲੀ

ਐਡਮਿੰਟਨ ( ਗੁਰਪ੍ਰੀਤ ਸਿੰਘ)- ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਪਿਛਲੇ ਹਫ਼ਤੇ ਅਲਬਰਟਾ ਵਿੱਚ ਤੇਜ਼ ਰਫ਼ਤਾਰ ਕਾਰ ਚਲਾਉਣ ਲਈ ਜੁਰਮਾਨਾ ਕੀਤਾ ਗਿਆ ਸੀ। ਆਪਣੀ ਇਸ ਗਲਤੀ ਨੂੰ ਮੰਨਦਿਆਂ ਫ੍ਰੀਲੈਂਡ ਨੇ ਕਿਹਾ ਹੈ ਕਿ ਉਹ ਆਪਣੀ ਇਸ ਗਲਤੀ ਨੂੰ ਮੁੜ ਨਹੀ ਦੁਹਰਾਏਗੀ। ਇਸ ਸਬੰਧੀ ਉਹਨਾਂ ਨੂੰ ਪ੍ਰਿੰਸ ਐਡਵਰਡ ਆਈਲੈਂਡ ਵਿਚ ਇਕ ਪੱਤਰਕਾਰ ਵਲੋਂ ਸਵਾਲ ਕੀਤੇ ਜਾਣ ਉਪਰੰਤ ਜਵਾਬ ਦਿੱਤਾ। ਜ਼ਿਕਰਯੋਗ ਹੈ ਕਿ  ਫ੍ਰੀਲੈਂਡ ਨੂੰ ਇਹ ਟਿਕਟ ਉਸ ਸਮੇਂ ਮਿਲੀ ਜਦੋਂ ਉਹ ਪਿਛਲੇ ਹਫਤੇ  ਗ੍ਰੈਂਡ ਪ੍ਰੇਰੀ ਤੇ ਪੀਸ ਰਿਵਰ ਵਿਚਾਲੇ ਜਾ ਰਹੀ ਸੀ।

ਉਸ ਸਮੇਂ ਉਹਨਾਂ ਦੀ ਕਾਰ ਦੀ ਰਫਤਾਰ  132 ਕਿਲੋਮੀਟਰ ਪ੍ਰਤੀ ਘੰਟਾ ਸੀ ਜਦੋਂਕਿ ਅਲਬਰਟਾ ਵਿਚ ਹਾਈਵੇ ਉਪਰ ਵ$ਧ ਤੋਂ ਵੱਧ ਸਪੀਡ 110 ਕਿਲੋਪਮੀਟਰ ਪ੍ਰਤੀ ਘੰਟਾ ਹੈ।

ਉਹਨਾਂ ਨੂੰ ਵਧੇਰੇ ਸਪੀਡ ਲਈ 273 ਡਾਲਰ ਦਾ ਜੁਰਮਾਨਾ ਲਾਇਆ ਗਿਆ ਸੀ।  ਫ੍ਰੀਲੈਂਡ ਦੇ ਦਫਤਰ ਵਲੋਂ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਵਿੱਤ ਮੰਤਰੀ ਨੇ ਟਿਕਟ ਦਾ ਪੂਰਾ ਭੁਗਤਾਨ ਕਰ ਦਿੱਤਾ ਹੈ।
ਇਥੋੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, ਫ੍ਰੀਲੈਂਡ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਉਸ ਕੋਲ ਅਜੇ ਤੱਕ ਕਾਰ ਨਹੀ ਹੈ ਤੇ ਉਹ ਸਕਾਈਟਰੇਨ ਰਾਹੀਂ ਹੀ ਸਫਰ ਕਰਦੀ ਹੈ।
ਫ੍ਰੀਲੈਂਡ ਨੇ ਇਹ ਵੀ ਕਿਹਾ ਸੀ ਕਿ “ਇਹ ਗੱਲ ਮੇਰੇ ਪਿਤਾ ਜੀ ਨੂੰ ਨੂੰ ਹੈਰਾਨ ਕਰਦੀ ਹੈ ਕਿ ਮੇਰੇ ਕੋਲ ਅਸਲ ਵਿੱਚ ਕੋਈ ਕਾਰ ਨਹੀਂ ਹੈ।
ਉਸਨੇ ਸਬਵੇਅ ਨਾਲ ਆਪਣੀ ਨੇੜਤਾ ਅਤੇ ਪੈਦਲ ਜਾਂ ਸਾਈਕਲ ਚਲਾਉਣ ਦੀ ਉਸਦੀ ਤਰਜੀਹ ਬਾਰੇ ਗੱਲ ਕਰਦਿਆਂ ਕਿਹਾ ਸੀ “ਮੈਂ ਇਸ ਤਰ੍ਹਾਂ ਰਹਿ ਸਕਦੀ ਹਾਂ, ਪਰ ਮੈਂ ਉੱਤਰੀ ਅਲਬਰਟਾ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਜਵਾਨ ਹੋਈ ਹਾਂ  ਤੇ  16 ਸਾਲ ਦੀ ਉਮਰ ਵਿਚ ਡਰਾਈਵਰ ਲਾਇਸੈਂਸ ਲੈ ਲਿਆ ਸੀ।