Headlines

ਵਧਾਈਆਂ-ਕੈਲਗਰੀ ਦੇ ਉਘੇ ਬਿਜਨੈਸਮੈਨ ਪਾਲੀ ਵਿਰਕ ਦੀ ਬੇਟੀ ਦਾ ਸ਼ੁਭ ਆਨੰਦ ਕਾਰਜ

ਕੈਲਗਰੀ ( ਦਲਬੀਰ ਜੱਲੋਵਾਲ)-ਕੈਲਗਰੀ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਪਾਲੀ ਵਿਰਕ  ( Quality Transmission) ਅਤੇ ਸਰਦਾਰਨੀ ਜਗਵਿੰਦਰ ਕੌਰ ਵਿਰਕ ਦੀ ਬੇਟੀ ਡਾਕਟਰ ਕੰਵਲਦੀਪ ਵਿਰਕ ਦਾ ਸ਼ੁਭ ਅਨੰਦ ਕਾਰਜ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਕੈਲਗਰੀ ਵਿਖੇ ਡਾਕਟਰ ਰੁਪਿੰਦਰ ਸਿੰਘ ਜੱਸੜ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ।

ਇਸ ਮੌਕੇ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ, ਦੋਸਤ ਮਿੱਤਰ ਤੇ ਉਘੀਆਂ ਸਮਾਜਿਕ ਤੇ ਸਿਆਸੀ ਸ਼ਖਸੀਅਤਾਂ ਨੇ ਸ਼ਾਮਿਲ ਹੁੰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਪਰਿਵਾਰ ਨਾਲ ਵਧਾਈਆਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿਚ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਸਰੀ ਤੋ ਲਿਬਰਲ ਐਮ ਪੀ ਸੁਖ ਧਾਲੀਵਾਲ, ਕੌਂਸਲਰ ਰਾਜ ਧਾਲੀਵਾਲ, ਸਾਬਕਾ ਐਮ ਐਲ ਏ ਪੀਟਰ ਸੰਧੂ, ਇੰਦਰਜੀਤ ਮੁਲਾਂਪੁਰੀ, ਦਲਬੀਰ ਜੱਲੋਵਾਲ ਤੇ ਹੋਰ ਸ਼ਖਸੀਅਤਾਂ।