Headlines

ਗੁਰੂ ਨਾਨਕ ਫੂਡ ਬੈਂਕ ਦੀ ਦੋ ਰੋਜ਼ਾ ਸਕੂਲ ਸਪਲਾਈ ਡਰਾਈਵ ਨੂੰ ਭਰਵਾਂ ਹੁੰਗਾਰਾ

ਸਰੀ ( ਦੇ ਪ੍ਰ ਬਿ)– ਗੁਰੂ ਨਾਨਕ ਫੂਡ ਬੈਂਕ (ਜੀ.ਐੱਨ.ਐੱਫ.ਬੀ.) ਨੇ ਆਗਾਮੀ ਸਕੂਲ ਸੈਸ਼ਨ ਦੀ ਤਿਆਰੀ ਕਰਦੇ ਹੋਏ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਦੋ-ਰੋਜ਼ਾ ਸਕੂਲ ਸਪਲਾਈ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਡਰਾਈਵ 26 ਅਗਸਤ ਨੂੰ ਡੈਲਟਾ ਵਿੱਚ ਹੋਈ ਅਤੇ ਅਗਲੇ ਦਿਨ 27 ਅਗਸਤ ਨੂੰ ਸਰੀ ਵਿੱਚ ਹੋਈ ਜਿਸਨੂੰ ਭਾਈਚਾਰੇ ਵਲੋਂ ਭਾਰੀ ਸਹਿਯੋਗ ਪ੍ਰਾਪਤ ਹੋਇਆ।

ਡੈਲਟਾ ਸਕੂਲ ਸਪਲਾਈ ਡਰਾਈਵ – 26 ਅਗਸਤ
ਸਕੂਲ ਸਪਲਾਈ ਡਰਾਈਵ ਦਾ ਪਹਿਲਾ ਪੜਾਅ 26 ਅਗਸਤ ਨੂੰ ਡੈਲਟਾ ਵਿੱਚ ਸ਼ੁਰੂ ਹੋਇਆ। ਸਵੇਰੇ 11:00 ਵਜੇ ਸ਼ੁਰੂ ਹੋਈ, ਇਸ ਡਰਾਈਵ ਵਿੱਚ ਡੈਲਟਾ ਪੁਲਿਸ ਟੀਮ, ਕੌਂਸਲਰ ਜੈਸੀ ਦੋਸਾਂਝ, ਕੌਂਸਲਰ ਜੈਨੀਫਰ ਜੌਅਲ, ਡੈਲਟਾ ਪੁਲਿਸ ਮੁਖੀ ਨੀਲ ਡੁਬੋਰਡ, ਅਤੇ ਡੈਲਟਾ ਚੈਂਬਰਜ਼ ਆਫ਼ ਕਾਮਰਸ ਦੀ ਸਰਗਰਮ ਸ਼ਮੂਲੀਅਤ ਦੇਖੀ ਗਈ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਵਾਲੰਟੀਅਰਾਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਦੀ ਵਚਨਬੱਧਤਾ ਨੂੰ ਮੇਅਰ ਜੌਰਜ ਹਾਰਵੀ ਦੀ ਮੌਜੂਦਗੀ ਦੁਆਰਾ ਉਜਾਗਰ ਕੀਤਾ ਗਿਆ, ਜਿਨ੍ਹਾਂ ਨੇ ਪਹਿਲਾਂ ਕੀਤੇ ਵਚਨਬੱਧਤਾਵਾਂ ਕਾਰਨ ਕੌਂਸਲਰ ਜੈਸੀ ਦੁਸਾਂਝ ਰਾਹੀਂ ਖੁੱਲ੍ਹੇ ਦਿਲ ਨਾਲ ਦਾਨ ਭੇਜਿਆ। ਇਸ ਮੁਹਿੰਮ ਨੂੰ ਕਮਿਊਨਿਟੀ ਦੇ ਵੱਖ-ਵੱਖ ਵਰਗਾਂ ਤੋਂ ਵਿਆਪਕ ਸਮਰਥਨ ਪ੍ਰਾਪਤ ਹੋਇਆ, ਜਿਸ ਨੇ ਪਛੜੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸੰਬੋਧਿਤ ਕਰਨ ਲਈ ਸਮੂਹਿਕ ਕਾਰਵਾਈ ਦੀ ਮਹੱਤਤਾ ਨੂੰ ਦਰਸਾਇਆ।

ਸਰੀ ਸਕੂਲ ਸਪਲਾਈ ਡਰਾਈਵ – 27 ਅਗਸਤ-
ਗੁਰੂ ਨਾਨਕ ਫੂਡ ਬੈਂਕ ਨੇ 27 ਅਗਸਤ ਨੂੰ ਸਰੀ ਵਿੱਚ ਸਕੂਲ ਸਪਲਾਈ ਡਰਾਈਵ ਦੇ ਦੂਜੇ ਪੜਾਅ ਦਾ ਆਯੋਜਨ ਕੀਤਾ। ਇਹ ਸਮਾਗਮ ਸਰੀ ਪੁਲਿਸ ਸਰਵਿਸਿਜ਼, ਸਰੀ ਕ੍ਰਾਈਮ ਪ੍ਰੀਵੈਨਸ਼ਨ, ਐਬਟਸਫੋਰਡ ਕੈਨਕਸ ਅਤੇ ਸਰੀ ਫਾਇਰ ਫਾਈਟਰਜ਼ ਦੇ ਵਲੰਟੀਅਰਾਂ ਦੀ ਮੌਜੂਦਗੀ ਨਾਲ ਭਰਪੂਰ ਸੀ, ਜਿਸ ਨੇ ਸਕਾਰਾਤਮਕ ਪ੍ਰਭਾਵ ਬਣਾਉਣ ਲਈ ਇੱਕਜੁੱਟ ਕੋਸ਼ਿਸ਼ ਦਾ ਪ੍ਰਦਰਸ਼ਨ ਕੀਤਾ।
ਸਰੀ ਸਿਟੀ ਤੋਂ ਮੇਅਰ ਬਰੈਂਡਾ ਲੌਕ ਨੇ ਗੁਰੂ ਨਾਨਕ ਫੂਡ ਬੈਂਕ ਦਾ ਉਹਨਾਂ ਦੇ ਅਣਥੱਕ ਕੰਮ ਅਤੇ ਭਾਈਚਾਰੇ ਪ੍ਰਤੀ ਸਮਰਪਣ ਲਈ ਧੰਨਵਾਦ ਕੀਤਾ। ਵਿਧਾਇਕ ਅਤੇ ਮੰਤਰੀ ਹੈਰੀ ਬੈਂਸ ਵੀ ਗੁਰੂ ਨਾਨਕ ਫੂਡ ਬੈਂਕ ਦੁਆਰਾ ਕੀਤੇ ਗਏ ਮਹੱਤਵਪੂਰਨ ਯਤਨਾਂ ਨੂੰ ਸਵੀਕਾਰ ਕਰਨ, ਸਕੂਲ ਬੈਕਪੈਕਾਂ ਵਿੱਚ ਯੋਗਦਾਨ ਪਾਉਣ ਅਤੇ ਆਪਣਾ ਸਮਰਥਨ ਦਿਖਾਉਣ ਲਈ ਮੌਜੂਦ ਸਨ।

ਸਹਿਯੋਗ ਦਾ ਧੰਨਵਾਦ-
ਇਸ ਮੌਕੇ ‘ਤੇ, ਗੁਰੂ ਨਾਨਕ ਫੂਡ ਬੈਂਕ ਦੇ ਸੰਸਥਾਪਕ ਅਤੇ ਪ੍ਰਧਾਨ ਨੇ ਸਾਰੇ ਦਾਨੀ ਸੱਜਣਾਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਸਕੂਲ ਸਪਲਾਈ ਮੁਹਿੰਮ ਨੂੰ ਸ਼ਾਨਦਾਰ ਸਫ਼ਲ ਬਣਾਉਣ ਲਈ ਅੱਗੇ ਆਏ। ਖਾਸ ਤੌਰ ‘ਤੇ, ਇਹ ਸਾਰੀ ਮੁਹਿੰਮ ਗੁਰੂ ਨਾਨਕ ਫੂਡ ਬੈਂਕ ਨਾਲ ਜੁੜੇ ਨੌਜਵਾਨ ਵਲੰਟੀਅਰਾਂ ਦੁਆਰਾ ਆਯੋਜਿਤ ਕੀਤੀ ਗਈ ਸੀ, ਜੋ ਉਨ੍ਹਾਂ ਦੇ ਉਤਸ਼ਾਹ ਅਤੇ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਸੀ।

ਭਾਈਚਾਰਕ ਸ਼ਮੂਲੀਅਤ ਦਾ ਸੱਦਾ-

ਗੁਰੂ ਨਾਨਕ ਫੂਡ ਬੈਂਕ ਦੇ ਉਪਰੇਸ਼ਨ ਮੁਖੀ ਨੀਰਜ ਵਾਲੀਆ, ਨੇ ਕਮਿਊਨਿਟੀ ਦੇ ਦਾਨੀ ਸੱਜਣਾ ਨੂੰ ਖੁੱਲਾ ਸੱਦਾ ਦਿੱਤਾ ਕਿ ਉਹ ਆਪਣਾ ਯੋਗਦਾਨ ਕਿਸੇ ਸਮੇਂ ਵੀ ਪਾ ਸਕਦੇ ਹਨ। ਜਿਹੜੇ ਲੋਕ ਯੋਗਦਾਨ ਪਾਉਣ ਦੇ ਇੱਛੁਕ ਹਨ ਉਹ ਡੈਲਟਾ ਜਾਂ ਸਰੀ ਦੇ ਸਥਾਨਾਂ ‘ਤੇ ਆਪਣੇ ਦਾਨ ਛੱਡ ਸਕਦੇ ਹਨ ਜਾਂ ਹੋਰ ਵੇਰਵਿਆਂ ਲਈ, 604.580.1313 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Guru Nanak Food Bank’s School Supply Drive Benefits Local Students-

Surrey-The Guru Nanak Food Bank (GNFB) successfully organized a two-day school supply drive aimed at supporting students in need as they prepare for the upcoming school session. The drive took place on August 26th in Delta and continued on the following day in Surrey, with an overwhelming show of community support and participation.

Delta School Supply Drive – August 26th

The first leg of the school supply drive commenced on August 26th in Delta. The event was marked by a commendable collaborative effort involving local authorities, community leaders, volunteers, and donors. Beginning at 11:00 am, the drive witnessed the active involvement of the Delta Police team, Councillor Jessie Dosanjh, Councillor Jennifer Joual, Delta Police Chief Neil Dubord, and the Delta Chambers of Commerce.

Volunteers played a crucial role in making the event a success, and their commitment was highlighted by the presence of Mayor George Harvie, who sent a generous donation through Councillor Jessie Dosanjh due to prior commitments. The drive received widespread support from various sections of the community, underscoring the importance of collective action in addressing the needs of underprivileged students.

Surrey School Supply Drive – August 27th

Continuing their initiative, Guru Nanak Food Bank organized the second leg of the school supply drive in Surrey on August 27th. The event was graced by the presence of volunteers from Surrey Police Services, Surrey Crime Prevention, Abbotsford Canucks, and Surrey Fire Fighters, showcasing a united effort to make a positive impact.

Mayor Brenda Lock from the City of Surrey extended her gratitude to Guru Nanak Food Bank for their tireless work and dedication to the community. MLA and Minister Harry Bains were also present to show their support, contributing school backpacks and acknowledging the significant efforts put forth by the Guru Nanak Food Bank.

A Heartfelt Thanks

At this juncture, the founder and president of Guru Nanak Food Bank expressed sincere gratitude to all the donors, volunteers, and supporters who came forward to make the school supply drive a resounding success. Notably, the entire drive was orchestrated by youth volunteers associated with Guru Nanak Food Bank, highlighting their enthusiasm and commitment to community service.

Community Engagement

Neeraj Walia, the Operations Head of Guru Nanak Food Bank, extended an open invitation to members of the community who may have been unavailable during the weekend events. Those willing to contribute can drop off their donations at either the Delta or Surrey locations. For further details, contact 604.580.1313. Additionally, during the ongoing summer vacation period, over 50 school children have been actively participating as volunteers with Guru Nanak Food Bank. To honor and appreciate their dedication, GNFB will be providing lunch for these young volunteers on September 4th at the Delta location. Guru Nanak Food Bank remains committed to its mission of fostering a sense of community and support, especially among the youth, as demonstrated through its impactful initiatives like the school supply drive.