Headlines

ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕੱਪ- ਪੰਜਾਬ ਕੇਸਰੀ ਕਲੱਬ ਨੇ ਰੋਕਿਆ ਕੈਲਗਰੀ ਵਾਲਿਆਂ ਦਾ ਜੇਤੂ ਰੱਥ

ਰੁਪਿੰਦਰ ਦੋਦਾ ਤੇ ਸੱਤੂ ਖਡੂਰ ਸਾਹਿਬ ਬਣੇ ਸਰਵੋਤਮ ਖਿਡਾਰੀ-

ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਗੀਤ ‘ਗਲੇਡੀਏਟਰ’ ਰਿਲੀਜ਼-

ਸਰੀ (ਡਾ. ਸੁਖਦਰਸ਼ਨ ਸਿੰਘ ਚਾਹਲ/ਮਹੇਸ਼ਇੰਦਰ ਸਿੰਘ ਮਾਂਗਟ)- ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕਲੱਬ ਵੱਲੋਂ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਗਿਆਨ ਬਿਰਿੰਗ ਦੀ ਅਗਵਾਈ ‘ਚ ਸ਼ਾਨਦਾਰ ਕਬੱਡੀ ਕੱਪ ਸਰੀ ਵਿਖੇ ਬੈੱਲ ਸੈਂਟਰ ਦੇ ਕਬੱਡੀ ਸਟੇਡੀਅਮ ‘ਚ ਕਰਵਾਇਆ ਗਿਆ। ਜਿਸ ਨੂੰ ਜਿੱਤਣ ਦਾ ਮਾਣ ਪੰਜਾਬ ਕੇਸਰੀ ਕਬੱਡੀ ਕਲੱਬ ਨੇ ਹਾਸਿਲ ਕੀਤਾ ਅਤੇ ਸੀਜ਼ਨ ਦੀ ਸਰਵੋਤਮ ਟੀਮ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਉਪ ਜੇਤੂ ਰਹੀ। ਰੁਪਿੰਦਰ ਦੋਦਾ ਤੇ ਸੱਤੂ ਖਡੂਰ ਸਾਹਿਬ ਨੇ ਸਰਵੋਤਮ ਖਿਡਾਰੀਆਂ ਦੇ ਖਿਤਾਬ ਜਿੱਤੇ। ਇਸ ਮੌਕੇ ਹਰਪ੍ਰੀਤ ਸਿੰਘ ਲੋਹਚਮ੍ਹ ਵੱਲੋਂ ਲਿਖਿਆ ਗੀਤ “ ਉਂਗਲ ਤੇ ਖੜੀ ਸੀ ਤੇ ਖੜੀ ਰਹੂ ਜੱਟ ਦੀ “ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਗੀਤ ‘ਗਲੇਡੀਏਟਰ’ ਰਿਲੀਜ਼ ਕੀਤਾ ਗਿਆ।

ਮੇਜ਼ਬਾਨ:- ਇਸ ਕੱਪ ਦਾ ਆਯੋਜਨ ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਬੱਡੀ ਕਲੱਬ ਵੱਲੋਂ ਗਿਆਨ ਵਿਨਿੰਗ, ਮਨਜੀਤ ਢੀਂਡਸਾ, ਸਨੀ ਸਹੋਤਾ, ਮਨਜੀਤ ਬਾਸੀ, ਰਾਣਾ ਗਿੱਲ,ਹਰਪ੍ਰੀਤ ਲੋਚਮ, ਸੰਤੋਖ ਢੇਸੀ, ਬਿੱਟੂ ਸੰਧੂ, ਗਗਨ ਧਾਲੀਵਾਲ, ਪੰਮਾ ਵਿਰਿੰਗ, ਜਗਜੀਤ ਸਿੰਘ ਸੰਘੇੜਾ, ਦਲ ਬਿਰਿੰਗ, ਬੂਟਾ ਜੌਹਲ, ਗੁਰਮੇਜ ਸਿੰਘ ਰੰਧਾਵਾ, ਧਰਮਜੀਤ ਸਿੱਧੂ, ਸਤਨਾਮ ਸਿੰਘ ਲਿੱਧੜ, ਬੌਬ ਬਿਰਿੰਗ, ਬਲਜੀਤ ਗਿੱਲ ਤੇ ਅਨੋਖ ਢਿੱਲੋਂ ਦੀ ਟੀਮ ਵੱਲੋਂ ਸਫਲਤਾਪੂਰਵਕ ਕਰਵਾਇਆ ਗਿਆ।

ਮਹਿਮਾਨ ਤੇ ਸਨਮਾਨ:- ਇਸ ਕੱਪ ਦੌਰਾਨ ਐਮ.ਪੀ. ਰਣਦੀਪ ਸਰਾਏ, ਟੋਰਾਂਟੋ ਤੋਂ ਐਮ.ਪੀ. ਹਰਦੀਪ ਗਰੇਵਾਲ, ਪੰਜਾਬ ਤੋਂ ਵਿਧਾਇਕ ਲਾਡੀ ਸ਼ੇਰੋਵਾਲੀਆ, ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਾਲਾ ਹਾਂਸ, ਟੋਰਾਂਟੋ ਤੋਂ ਕਬੱਡੀ ਪ੍ਰਮੋਟਰ ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਜਸਪਾਲ ਗਹੂਣੀਆ, ਗੋਗਾ ਗਹੂਣੀਆ, ਰੈਂਬੋ ਸਿੱਧੂ, ਜਸਵੀਰ ਕੁਲਾਰ, ਸ਼ੇਰਾ ਮੰਡੇਰ, ਮਨਪ੍ਰੀਤ ਢੇਸੀ, ਗੁਰਬਾਜ਼ ਗਹੂਣੀਆ ਤੇ ਨਿੱਕ ਗਹੂਣੀਆ, ਕੈਲਗਰੀ ਤੋਂ ਜਸਪਾਲ ਭੰਡਾਲ ਤੇ ਮੇਜਰ ਸਿੰਘ ਬਰਾੜ ਆਦਿ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਸਾਬਕਾ ਖਿਡਾਰੀ ਪੰਮਾ ਝੁਨੇਰ ਦਾ ਪਰਮ ਸਿੱਧੂ, ਲੱਖੀ ਧਾਲੀਵਾਲ, ਸੋਨੂੰ ਝੁੱਟੀ, ਸਨੀ ਗਰੇਵਾਲ ਤੇ ਰਾਜੂ ਥਰੀਕੇ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ।

ਮੁਕਾਬਲੇਬਾਜ਼ੀ:- ਇਸ ਕੱਪ ਦੇ ਪਹਿਲੇ ਪੜਾਅ ਦੇ ਪਲੇਠੇ ਮੈਚ ‘ਚ ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਵੈਨਕੂਵਰ ਕਲੱਬ ਨੇ ਸਰੀ ਸੁਪਰ ਸਟਾਰ-ਕਾਮਾਗਾਟਾ ਮਾਰੂ ਕਲੱਬ ਨੂੰ 40.5-27 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਕਮਲ ਨਵਾਂ ਪਿੰਡ, ਸੁਲਤਾਨ ਸਮਸਪੁਰ ਤੇ ਸੋਨੂੰ ਕੋਟ ਗੰਗੂਰਾਏ, ਜਾਫੀ ਰਵੀ ਸਾਹੋਕੇ ਤੇ ਗਗਨ ਸੂਰੇਵਾਲ ਨੇ ਧੜੱਲੇਦਾਰ ਖੇਡ ਦਿਖਾਈ। ਸਰੀ ਸੁਪਰ ਸਟਾਰ ਕਲੱਬ ਵੱਲੋਂ ਧਾਵੀ ਤਬੱਸਰ ਜੱਟ ਤੇ ਮਾਹਲਾ ਗੋਬਿੰਦਪੁਰਾ, ਜਾਫੀ ਸੰਨੀ ਆਦਮਵਾਲਾ ਤੇ ਮਨਦੀਪ ਕੱਚਾ-ਪੱਕਾ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 37.5-32 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਗੁਰਪ੍ਰੀਤ ਬੁਰਜਹਰੀ, ਰੁਪਿੰਦਰ ਦੋਦਾ ਤੇ ਸਾਜ਼ੀ ਸ਼ਕਰਪੁਰ, ਜਾਫੀ ਫਰਿਆਦ ਅਲੀ ਸ਼ਕਰਪੁਰ, ਅੰਮ੍ਰਿਤ ਔਲਖ ਤੇ ਸਨੀ ਕਾਲਾ ਸੰਘਿਆ ਨੇ ਧਾਕੜ ਖੇਡ ਦਿਖਾਈ। ਪੰਜਾਬ ਟਾਈਗਰਜ਼ ਵੱਲੋਂ ਜਾਫੀ ਹਰਜੀਤ ਭੰਡਾਲ ਦੋਨਾਂ, ਗੁਰਵਿੰਦਰ ਖੂੰਨਣ ਤੇ ਟੀਨੂੰ ਹਰਿਆਣਾ, ਜਾਫੀ ਜੱਗੂ ਹਾਕਮਵਾਲਾ ਤੇ ਅਬੈਦਉਲ੍ਹਾ ਰਾਜਪੂਤ ਨੇ ਜੁਝਾਰੂ ਖੇਡ ਦਿਖਾਈ। ਤੀਸਰੇ ਮੈਚ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਰਿਚਮੰਡ-ਐਬਟਸਫੋਰਡ ਕਲੱਬ ਨੂੰ 41.5-33 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਭੂਰੀ ਛੰਨਾ, ਰਵੀ ਦਿਉਰਾ ਤੇ ਕਾਲਾ ਧੂਰਕੋਟ, ਜਾਫੀ ਅਮਨ ਦਿਉਰਾ ਤੇ ਸ਼ਰਨਾ ਡੱਗੋਰੋਮਾਣਾ ਜਿੱਤ ਦੇ ਸੂਤਰਧਾਰ ਬਣੇ। ਰਿਚਮੰਡ ਕਲੱਬ ਦੀ ਟੀਮ ਲਈ ਧਾਵੀ ਮੰਨਾ ਬੱਲ ਨੌ ਤੇ ਬਿਨਯਾਮੀਨ ਮਲਿਕ, ਜਾਫੀ ਖੁਸ਼ੀ ਗਿੱਲ ਨੇ ਸੰਘਰਸ਼ਮਈ ਖੇਡ ਦਿਖਾਈ।
ਦੂਸਰੇ ਦੌਰ ਦੇ ਪਹਿਲੇ ਮੁਕਾਬਲੇ ਪੰਜਾਬ ਟਾਈਗਰਜ਼ ਕਲੱਬ ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ 38.5-34 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਹਰਜੋਤ ਭੰਡਾਲ ਦੋਨਾ, ਭੁਰੀਆ ਸੀਸਰਵਾਲ ਤੇ ਗੁਰਵਿੰਦਰ ਖੁੰਨਣ, ਜਾਫੀ ਜੱਗੂ ਹਾਕਮਵਾਲਾ ਤੇ ਪੰਮਾ ਸੋਹਾਣਾ ਨੇ ਧਾਕੜ ਖੇਡ ਦਿਖਾਈ। ਰਾਜਵੀਰ ਰਾਜੂ ਕਲੱਬ ਵੱਲੋਂ ਢੋਲਕੀ ਕਾਲਾ ਸੰਘਿਆ, ਬਾਗੀ ਪਰਮਜੀਤਪੁਰਾ ਤੇ ਜੀਵਨ ਮਾਣੂਕੇ ਗਿੱਲ, ਜਾਫੀ ਅਰਸ਼ ਬਰਸਾਲਪੁਰ ਤੇ ਬੁੱਗਾ ਮੱਲੀਆ ਨੇ ਜੁਝਾਰੂ ਖੇਡ ਦਿਖਾਈ। ਅਗਲੇ ਮੈਚ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਸਰੀ ਸੁਪਰ ਸਟਾਰਜ ਕਾਮਾਗਾਟਾ ਮਾਰੂ ਕਲੱਬ ਨੂੰ 42-38.5 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਰਵੀ ਦਿਉਰਾ, ਬੁਲਟ ਖੀਰਾਂਵਾਲ ਤੇ ਭੂਰੀ ਛੰਨਾ, ਜਾਫੀ ਯੋਧਾ ਸੁਰਖਪੁਰ, ਨਿੰਦੀ ਬੇਨੜਾ ਤੇ ਸ਼ਰਨਾ ਡੱਗੋਰੋਮਾਣਾ ਨੇ ਧਾਕੜ ਖੇਡ ਦਿਖਾਈ। ਸਰੀ ਸੁਪਰ ਸਟਾਰਜ਼ ਲਈ ਧਾਵੀ ਤਬੱਸਰ ਜੱਟ ਤੇ ਲੱਡਾ ਬੱਲਪੁਰੀਆ, ਜਾਫੀ ਸੰਨੀ ਆਦਮਵਾਲ ਤੇ ਜੀਤਾ ਤਲਵੰਡੀ ਚੌਧਰੀਆ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਦੌਰ ਦੇ ਆਖਰੀ ਮੈਚ ‘ਚ ਰਿਚਮੰਡ-ਐਬਟਸਫੋਰਡ ਕਲੱਬ ਨੇ ਸੰਦੀਪ ਨੰਗਲ ਗਲੇਡੀਏਟਰ ਵੈਨਕੂਵਰ ਕਲੱਬ ਨੂੰ 38.5-34 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਕਾਲਾ ਧਨੌਲਾ, ਮੋਹਸਿਨ ਬਿਲਾਲ ਢਿੱਲੋਂ ਤੇ ਮਲਿਕ ਬਿਨਯਾਮੀਨ, ਜਾਫੀ ਜੱਗਾ ਚਿੱਟੀ ਤੇ ਖੁਸ਼ੀ ਦੁੱਗਾ ਨੇ ਧੜੱਲੇਦਾਰ ਖੇਡ ਦਿਖਾਈ। ਵੈਨਕੂਵਰ ਕਲੱਬ ਲਈ ਧਾਵੀ ਸੁਲਤਾਨ ਸਮਸਪੁਰ ਤੇ ਕਮਲ ਨਵਾਂ ਪਿੰਡ, ਜਾਫੀ ਘੋੜਾ ਦੋਦਾ, ਵਾਹਿਗੁਰੂ ਸੀਚੇਵਾਲ ਤੇ ਯਾਦ ਕੋਟਲੀ ਨੇ ਸੰਘਰਸ਼ਮਈ ਖੇਡ ਦਿਖਾਈ।
ਪਹਿਲੇ ਸੈਮੀਫਾਈਨਲ ‘ਚ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 55.5-45 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਜੇਤੂ ਟੀਮ ਵੱਲੋਂ ਧਾਵੀ ਭੂਰੀ ਛੰਨਾ, ਦੀਪਕ ਕਾਸ਼ੀਪੁਰ ਤੇ ਰਵੀ ਦਿਉਰਾ, ਜਾਫੀ ਅਮਨ ਦਿਉਰਾ ਤੇ ਯੋਧਾ ਸੁਰਖਪੁਰ ਨੇ ਧੜੱਲੇਦਾਰ ਖੇਡ ਦਿਖਾਈ। ਪੰਜਾਬ ਟਾਈਗਰਜ਼ ਵੱਲੋਂ ਧਾਵੀ ਸੁਨੀਲ ਧਮਤਾਨ ਸਾਹਿਬ, ਬੂਰੀਆ ਸੀਸਰਵਾਲ ਤੇ ਗੁਰਵਿੰਦਰ ਖੂੰਨਣ, ਜਾਫੀ ਜੱਗੂ ਹਾਕਵਾਲਾ ਤੇ ਪੰਮਾ ਸੋਹਾਣਾ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਸੈਮੀਫਾਈਨਲ ‘ਚ ਪੰਜਾਬ ਕੇਸਰੀ ਕਲੱਬ ਨੇ ਰਿਚਮੰਡ-ਐਬਟਸਫੋਰਡ ਕਲੱਬ ਨੂੰ ਸਿਰਫ ਅੱਧੇ ਅੰਕ (42.5-42 ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਜਸਮਨਪ੍ਰੀਤ ਰਾਜੂ, ਗੁਰਪ੍ਰੀਤ ਬੁਰਜਹਰੀ ਤੇ ਦੁੱਲਾ ਬੱਗਾ ਪਿੰਡ, ਜਾਫੀ ਅੰਮ੍ਰਿਤ ਔਲਖ,  ਸੱਤੂ ਖਡੂਰ ਸਾਹਿਬ ਤੇ ਸਨੀ ਕਾਲਾ ਸੰਘਿਆ ਨੇ ਧੜੱਲੇਦਾਰ ਖੇਡ ਦਿਖਾਈ। ਰਿਚਮੰਡ-ਐਬਟਸਫੋਰਡ ਕਲੱਬ ਵੱਲੋਂ ਧਾਵੀ ਮੋਹਸਿਨ ਬਿਲਾਲ ਢਿੱਲੋਂ ਤੇ ਮੰਨਾ ਬੱਲ ਨੌ, ਜਾਫੀ ਖੁਸ਼ੀ ਦੁੱਗਾ ਤੇ ਮੰਗੀ ਬੱਗਾ ਪਿੰਡ ਨੇ ਬਰਾਬਰ ਦੀ ਖੇਡ ਦਿਖਾਈ। ਫਾਈਨਲ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਨੂੰ 20.5-14 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਰੁਪਿੰਦਰ ਦੋਦਾ ਤੇ ਦੁੱਲਾ ਬੱਗਾ ਪਿੰਡ, ਜਾਫੀ ਸੱਤੂ ਖਡੂਰ ਸਾਹਿਬ ਤੇ ਸੰਨੀ ਕਾਲਾ ਸੰਘਿਆ ਨੇ ਧੜੱਲੇਦਾਰ ਖੇਡ ਦਿਖਾਈ। ਕੈਲਗਰੀ ਦੀ ਟੀਮ ਵੱਲੋਂ ਦੀਪਕ ਕਾਸ਼ੀਪੁਰ, ਜਾਫੀ ਯੋਧਾ ਸੁਰਖਪੁਰ, ਅਮਨ ਦਿਉਰਾ ਤੇ ਸ਼ਰਨਾ ਡੱਗੋਰੋਮਾਣਾ ਨੇ ਸੰਘਰਸ਼ਮਈ ਖੇਡ ਦਿਖਾਈ। ਸੈਮੀਫਾਈਨਲ ਤੋਂ ਪਹਿਲਾ ਜੂਨੀਅਰ ਟੀਮਾਂ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।

‘ਗਲੇਡੀਏਟਰ’ ਨੂੰ ਸ਼ਰਧਾਂਜਲੀ:- ਇਸ ਮੌਕੇ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਗੀਤ ‘ਗਲੇਡੀਏਟਰ’ ਰਿਲੀਜ਼ ਕੀਤਾ ਗਿਆ। ਜਿਸ ਨੂੰ ਲਿਖਿਆ ਹਰਪ੍ਰੀਤ ਸਿੱਲ ਨੇ ਹੈ ਅਤੇ ਦਿਲਜ਼ਾਨ ਨੇ ਖੂਬਸੂਤਰ ਅਵਾਜ਼ ‘ਚ ਗਾਇਆ ਹੈ। ਇਸ ਗੀਤ ਦਾ ਪੋਸਟਰ ਕਬੱਡੀ ਪ੍ਰਮੋਟਰਾਂ ਤੇ ਖਿਡਾਰੀਆਂ ਵੱਲੋਂ ਰਿਲੀਜ਼ ਕੀਤਾ ਗਿਆ ਅਤੇ ਸੰਦੀਪ ਦੇ ਸਮਕਾਲੀ ਖਿਡਾਰੀਆਂ ਨੇ ਪੋਸਟਰ ਹੱਥਾਂ ‘ਚ ਲੈ ਕੇ ਖੇਡ ਮੈਦਾਨ ਦਾ ਚੱਕਰ ਲਗਾਇਆ ਅਤੇ ਹਜ਼ਾਰਾਂ ਦਰਸ਼ਕਾਂ ਨੇ ਖੜੇ ਹੋ ਕੇ ਗੀਤ ਨੂੰ ਖੁਸ਼ਆਮਦੀਦ ਕਿਹਾ।

ਸਰਵੋਤਮ ਖਿਡਾਰੀ:- ਇਸ ਕੱਪ ਦੀ ਜੇਤੂ ਟੀਮ ਪੰਜਾਬ ਕੇਸਰੀ ਦੇ ਖਿਡਾਰੀ ਰੁਪਿੰਦਰ ਦੋਦਾ ਨੇ ਅੱਠ ਅਜੇਤੂ ਰੇਡਾਂ ਪਾ ਕੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ ਅਤੇ ਇਸੇ ਟੀਮ ਦੇ ਖਿਡਾਰੀ ਸੱਤੂ ਖਡੂਰ ਸਾਹਿਬ ਨੇ 4 ਕੋਸ਼ਿਸ਼ਾਂ ਤੋਂ 3 ਜੱਫੇ ਲਗਾ ਕੇ ਬਿਹਤਰੀਨ ਜਾਫੀ ਬਣਨ ਦਾ ਮਾਣ ਹਾਸਿਲ ਕੀਤਾ।

ਸੰਚਾਲਕ ਦਲ:- ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਮੱਖਣ ਭੰਡਾਲ, ਮੰਦਰ ਗਾਲਿਬ, ਇੰਦਰਪਾਲ ਬਾਜਵਾ, ਗੁੱਲੂ ਪੱਡਾ, ਬੋਲਾ ਬਲੇਰ ਖਾਂ ਤੇ ਬਲਜੀਤ ਬਾਸੀ ਨੇ ਕੀਤਾ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਮੱਖਣ ਅਲੀ, ਸੁਰਜੀਤ ਕਕਰਾਲੀ, ਲੱਖਾ ਸਿੱਧਵਾਂ ਤੇ ਇਕਬਾਲ ਗਾਲਿਬ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ।

ਤਿਰਛੀ ਨਜ਼ਰ:- ਇਸ ਕੱਪ ਦੌਰਾਨ ਵਿਸ਼ੇਸ਼ ਤੌਰ ‘ਤੇ ਟੋਰਾਂਟੋ ਤੋਂ ਵੱਖ-ਵੱਖ ਕਲੱਬਾਂ ਦੇ ਨੁਮਾਇੰਦੇ ਪੁੱਜੇ। ਪੰਜਾਬ ਕੇਸਰੀ ਕਲੱਬ ਦਾ ਇਸ ਸੀਜ਼ਨ ਦੀ ਇਹ ਦੂਸਰੀ ਖਿਤਾਬੀ ਜਿੱਤ ਹੈ। ਸ਼ਾਂਤੀਪੂਰਵਕ ਨੇਪਰੇ ਚੜ੍ਹੇ ਇਸ ਕੱਪ ਦੌਰਾਨ ਸਾਰੇ ਮੈਚ ਸੱਟਾਂ-ਫੇਟਾਂ ਰਹਿਤ ਨੇਪਰੇ ਚੜ੍ਹੇ। ਫਾਈਨਲ ਮੈਚ ਤੋਂ ਪਹਿਲਾ ਬੀਬਾ ਰਿੰਪੀ ਗਰੇਵਾਲ ਨੇ ਵਧੀਆ ਲੋਕ ਗਾਇਕੀ ਨਾਲ ਰੰਗ ਬੰਨਿਆ।

ਤਸਵੀਰਾਂ:- 5120- ਮੇਜ਼ਬਾਨ ਗਲੇਡੀਏਟਰ ਸੰਦੀਪ ਨੰਗਲ ਅੰਬੀਆਂ ਕਲੱਬ ਦੀ ਟੀਮ ਆਪਣੇ ਸੰਚਾਲਕਾਂ ਨਾਲ।
5175- ਕੱਪ ਜੇਤੂ ਪੰਜਾਬ ਕੇਸਰੀ ਕਲੱਬ ਦੀ ਟੀਮ।
5198- ਐਮ.ਪੀ. ਰਣਦੀਪ ਸਰਾਏ ਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਖੇਡ ਪ੍ਰਮੋਟਰਾਂ ਨਾਲ।
5166- ਗਲੇਡੀਏਟਰ ਗੀਤ ਰਿਲੀਜ਼ ਕਰਨ ਮੌਕੇ ਕਬੱਡੀ ਪ੍ਰਮੋਟਰ ਤੇ ਖਿਡਾਰੀ।
5221- ਸਰਵੋਤਮ ਧਾਵੀ ਰੁਪਿੰਦਰ ਦੋਦਾ ਤੇ ਸਰਵੋਤਮ ਜਾਫੀ ਸੱਤੂ ਖਡੂਰ ਸਾਹਿਬ।