Headlines

ਫੈਡਰਲ ਮੰਤਰੀ ਰਿਚੀ ਵੈਲਡੇਜ ਦਾ ਸਰੀ ਵਿਚ ਪੁੱਜਣ ਤੇ ਭਰਵਾਂ ਸਵਾਗਤ

ਗੁਰਬਖਸ਼ ਸਿੰਘ ਸੈਣੀ ਨੇ ਪ੍ਰੋਗਰਾਮ ਦੀ ਕੀਤੀ ਮੇਜ਼ਬਾਨੀ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਫੈਡਰਲ ਸਮਾਲ ਬਿਜ਼ਨੈਸ ਮਾਮਲਿਆਂ ਬਾਰੇ ਮੰਤਰੀ ਰਿਚੀ ਵੈਲਡੇਜ ਦੇ ਇਥੇ ਆਉਣ ਤੇ ਉਹਨਾਂ ਦੇ ਮਾਣ ਵਿਚ ਮੀਟ ਐਂਡ ਗਰੀਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਫਲੀਟਵੁੱਡ ਪੋਰਟ- ਕੈਲਸ  ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਬਖਸ਼  ਸੈਣੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਹਾਜ਼ਰੀਨ ਨਾਲ ਜਾਣ ਪਹਿਚਾਣ ਕਰਵਾਈ। ਇਸ ਮੌਕੇ ਗੁਰਬਖਸ਼ ਸੈਣੀ ਨੇ ਦੱਸਿਆ ਕਿ  ਮਾਣਯੋਗ ਰਿਚੀ ਵੈਲਡੇਜ਼ ਮਿਸੀਸਾਗਾ ਸਟਰੀਟਵਿਲੇ ਤੋਂ ਲਿਬਰਲ ਐਮ ਪੀ ਹਨ ਜਿਹਨਾਂ ਨੂੰ ਪ੍ਰਧਾਨ ਮੰਤਰੀ ਟਰੂਡੋ ਵਲੋਂ ਆਪਣੀ ਕੈਬਨਿਟ ਵਿਚ ਛੋਟੇ ਕਾਰੋਬਾਰਾਂ ਬਾਰੇ ਮੰਤਰੀ ਲਿਆ ਗਿਆ ਹੈ।  ਉਹ ਪਹਿਲੀ ਫਿਲੀਪੀਨੋ-ਕੈਨੇਡੀਅਨ ਔਰਤ ਹੈ ਜੋ ਹਾਊਸ ਆਫ ਕਾਮਨ ਦੀ  ਮੈਂਬਰ ਵਜੋਂ ਚੁਣੀ ਗਈ । ਉਹ ਕਈ ਸੰਸਦੀ ਕਮੇਟੀਆਂ ਦੀ ਮੈਂਬਰ ਵੀ ਰਹੀ ਹੈ, ਜਿਸ ਵਿੱਚ ਵੈਟਰਨਜ਼ ਅਫੇਅਰਜ਼, ਕੈਨੇਡੀਅਨ ਨਾਟੋ ਪਾਰਲੀਮੈਂਟਰੀ ਐਸੋਸੀਏਸ਼ਨ ਦੇ ਨਾਲ-ਨਾਲ ਕੈਨੇਡੀਅਨ-ਫਿਲੀਪੀਨਜ਼ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਦੀ ਚੇਅਰ ਵੀ ਸ਼ਾਮਲ ਹੈ।
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਮੰਤਰੀ ਵਾਲਡੇਜ਼ ਇੱਕ ਛੋਟੇ ਕਾਰੋਬਾਰ ਦੀ ਮਾਲਕ ਸੀ ਅਤੇ ਇਕ ਟੈਲੀਵਿਯਨ ਸ਼ੋਅ ਦੀ ਮੇਜ਼ਬਾਨ ਵੀ ਸੀ।  ਉਸਨੇ 15 ਸਾਲ ਕਾਰਪੋਰੇਟ ਬੈਂਕਿੰਗ ਵਿੱਚ ਵੀ ਕੰਮ ਕੀਤਾ।
ਜ਼ਾਂਬੀਆ ਵਿੱਚ ਜੰਮੀ ਅਤੇ ਵਲੀ , ਮੰਤਰੀ ਵਾਲਡੇਜ਼ ਨੇ 1989 ਵਿੱਚ ਆਪਣੇ ਪਰਿਵਾਰ ਨਾਲ ਕੈਨੇਡਾ ਪਰਵਾਸ ਕੀਤਾ ਸੀ।  ਉਹ ਸ਼ਾਦੀਸ਼ੁਦਾ ਹੈ ਅਤੇ ਦੋ ਬੱਚਿਆਂ ਦੀ ਮਾਂ ਹੈ।
ਇਸ ਮੌਕੇ ਮੰਤਰੀ ਵਾਲਡੇਜ਼ ਨੇ ਹਾਜ਼ਰੀਨ ਨੂੰ ਸੰਬੋਧਨ ਹੁੰਦਿਆਂ ਸ ਗੁਰਬਖਸ਼ ਸਿੰਘ ਸੈਣੀ ਦਾ ਖਾਸ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੈਨੇਡਾ ਇਕ ਬਹੁਸਭਿਆਚਾਰਕ ਮੁਲਕ ਹੈ ਜਿਥੇ ਹਰ ਨੂੰ ਇਕ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਦੇ ਹਨ। ਉਹਨਾਂ ਇਸ ਮੌਕੇ ਸਰਕਾਰ ਵਲੋਂ ਛੋਟੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਸਹਾਇਤਾ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੇ ਪ੍ਰੋਗਰਾਮਾਂ ਬਾਰੇ ਵੀ ਦੱਸਿਆ।
ਮੀਟ ਐਂਡ ਗਰੀਟ  ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਵਿੱਚ ਮੈਪਲ ਰਿਜ ਦੇ ਮੇਅਰ ਅਤੇ ਮੈਪਲ ਰਿਜ ਤੋਂ ਸਾਬਕਾ ਸੰਸਦ ਮੈਂਬਰ ਡੈਨ ਰੂਮੀ, ਕੈਨੇਡਾ-ਫਿਲੀਪੀਨੋ ਐਸੋਸੀਏਸ਼ਨ ਦੀ ਪ੍ਰਧਾਨ ਨਰਿਮਾ ਡੇਲੀਆ ਕਰੂਜ਼, ਕੈਨੇਡੀਅਨ-ਚਾਈਨੀਜ਼ ਐਸੋਸੀਏਸ਼ਨ ਦੀ ਪ੍ਰਧਾਨ ਮਿਸ਼ੇਲ ਲੂ ਸ਼ਾਮਲ ਸਨ। ਐਡਵੋਕੇਟ, ਮਾਈਕਲ ਖਾਨ ਐਜੂਕੇਟਰ ਅਤੇ ਮੁਸਲਿਮ ਭਾਈਚਾਰੇ ਦੇ ਆਗੂ, ਦਿਆਲ ਰਟੌਲ ਅਤੇ ਕੇਵਲ ਤੱਗੜ ਭਾਈਚਾਰੇ ਦੇ ਆਗੂ ਚਿਮਨੀ ਹਾਈਟ ਪਾਰਕ ਐਸੋਸੀਏਸ਼ਨ ਦੇ ਆਗੂ, ਵੈਸਟਮਨਿਸਟਰ ਕਾਲਜ ਦੇ ਪ੍ਰਧਾਨ ਡਾ: ਨਸੀਮ ਤਾਰਿਕ ਅਤੇ ਸਰੀ ਬੋਰਡ ਆਫ਼ ਟਰੇਡ ਦੇ ਮੈਂਬਰ ਸ਼ਾਮਲ ਸਨ।