Headlines

ਮੈਪਲ ਸੀਨੀਅਰ ਇੰਡੋ -ਕੈਨੇਡੀਅਨ ਸੋਸਾਇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਕੌਰ ਸਿੰਘ ਧਾਲੀਵਾਲ ਪ੍ਰਧਾਨ ਬਣੇ-

ਵਿੰਨੀਪੈਗ:- ਬੀਤੇ ਦਿਨੀ ਵਿੰਨੀਪੈਗ ਦੇ ਮੈਪਲ ਹਲਕੇ ਦੇ ਬਜ਼ੁਰਗਾਂ ਵਲੋਂ ਮੈਪਲ ਸੀਨੀਅਰ ਇੰਡੋ ਕੈਨੇਡੀਅਨ ਸੋਸਾਇਟੀ ਦੇ ਮੈਂਬਰਾਂ ਦੀ ਜਨਰਲ ਬਾਡੀ ਮੀਟਿੰਗ ਸੱਦੀ ਗਈ, ਜਿਸ ਵਿਚ ਜਿੱਥੇ ਪਿਛਲੇ ਵਿੱਤੀ ਵਰ੍ਹੇ ਦੀ ਰਿਪੋਰਟ ਪੇਸ਼ ਕੀਤੀ ਗਈ ਓਥੇ ਹੀ ਪਿਛਲੇ ਸਾਲ ਦੌਰਾਨ ਸੋਸਾਇਟੀ ਵਲੋਂ ਕੀਤੇ ਪ੍ਰੋਗਰਾਮਾਂ ਤੇ ਹੋਏ ਖਰਚਿਆਂ ਦਾ ਵੇਰਵਾ ਸੋਸਾਇਟੀ ਦੇ ਮੈਂਬਰਾਂ ਸਾਹਮਣੇ  ਪੇਸ਼ ਕੀਤਾ ਗਿਆ | ਇਸ ਮੀਟਿੰਗ ਦੌਰਾਨ ਸਾਲ 2023-24 ਲਈ ਸੋਸਾਇਟੀ ਦੇ ਨਵੇਂ ਆਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਵੀ ਦਾਖ਼ਲ ਕੀਤੇ ਗਏ ਜਿਹਨਾਂ ਵਿਚੋਂ ਸੋਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਗਿਆਰਾਂ ਮੈਂਬਰੀ ਨਵੀ ਕਮੇਟੀ ਦੀ ਚੋਣ ਕਰਦਿਆਂ ਕੌਰ ਸਿੰਘ ਧਾਲੀਵਾਲ ਨੂੰ ਪ੍ਰਧਾਨ,ਅਮਰ ਸਿੰਘ ਗਰੇਵਾਲ ਮੀਤ ਪ੍ਰਧਾਨ, ਕਿਰਪਾਲ ਸਿੰਘ ਸੰਧੂ ਖਜ਼ਾਨਚੀ, ਮੱਖਣ ਸਿੰਘ ਮਾਨ ਸਹਾਇਕ ਖਜ਼ਾਨਚੀ, ਸੁਰਜੀਤ ਸਿੰਘ ਸੈਕਟਰੀ,ਹਰਚਰਨ ਸਿੰਘ ਹੈਡ ਮਾਸਟਰ ਸਹਾਇਕ ਸੈਕਟਰੀ, ਕੁਲਵੰਤ ਸਿੰਘ ਸੰਧੂ ਅਤੇ ਕਰਤਾਰ ਸਿੰਘ ਬਰਾੜ ਨੂੰ ਆਡੀਟਰ, ਦਰਸ਼ਨ ਸਿੰਘ ਗਿੱਲ, ਜਸਦੇਵ ਸਿੰਘ ਸਰਾਂ ਅਤੇ ਦਰਸ਼ਨ ਸਿੱਧੂ ਨੂੰ ਆਦਿ ਨੂੰ ਨਵ-ਨਿਯੁਕਤ ਕਮੇਟੀ ਦੇ ਨਵੇਂ ਆਹੁਦੇਦਾਰਾਂ ਵਜੋਂ ਨਾਮਜ਼ਦ ਕੀਤਾ ਗਿਆ | ਇਹਨਾਂ ਸਾਰੇ ਚੁਣੇ ਗਏ ਆਹੁਦੇਦਾਰਾਂ ਨੇ ਬਾਕੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਜਿੱਥੇ ਅਸੀਂ ਸੋਸਾਇਟੀ ਦੇ ਕੰਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਾਂਗੇ ਓਥੇ ਜਲਦ ਹੀ ਇਹਨਾਂ ਪ੍ਰੋਗਰਾਮਾਂ ਦਾ ਵੇਰਵਾ ਸੋਸਾਇਟੀ ਦੇ ਬਾਕੀ ਮੈਂਬਰਾਂ ਨਾਲ ਸਾਂਝਾ ਕਰਾਂਗੇ |