Headlines

ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਵਿਚ ਸਮਾਗਮ 8 ਅਕਤੂਬਰ ਨੂੰ

ਸਰੀ- ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵਲੋਂ 7ਵਾਂ ਛਿਮਾਹੀ ਸਾਹਿਤਕ ਸੰਮੇਲਨ 8 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ 7050 ਸੀਨੀਅਰ ਸੈਂਟਰ ਡੈਲਟਾ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਪੇਸ਼ ਕਰਨਗੇ। ਪ੍ਰੋਗਰਾਮ ਦੇ ਪ੍ਰਬੰਧਕ ਪ੍ਰਿੰਸੀਪਲ ਮਲੂਕ ਚੰਦ ਕਲੇਰ ਤੇ ਟੀ ਵੀ ਹੋਸਟ ਮਨਮੋਹਨ ਸਿੰਘ ਸਮਰਾ ਵਲੋਂ ਸਾਹਿਤ ਪ੍ਰੇਮੀਆਂ ਨੂੰ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਹਾਰਦਿਕ  ਸੱਦਾ  ਹੈ। ਵਧੇਰੇ ਜਾਣਕਾਰੀ ਲਈ ਮਲੂਕ ਚੰਦ ਕਲੇਰ ਨਾਲ ਫੋਨ ਨੰਬਰ 778-321-6139 ਤੇ ਸੰਪਰਕ ਕੀਤਾ ਜਾ ਸਕਦਾ ਹੈ।