Headlines

ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਨੂੰ ਸਦਮਾ- ਮਾਤਾ ਕਰਨੈਲ ਕੌਰ ਦਾ ਸਦੀਵੀ ਵਿਛੋੜਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)- ਉਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ , ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਕਰਨੈਲ ਕੌਰ ਥਿੰਦ (89 ਸਾਲ)  ਅਚਾਨਕ ਸਵਰਗ ਸਿਧਾਰ ਗਏ। ਦੋ ਕੁ ਮਹੀਨੇ ਪਹਿਲਾਂ ਉਹਨਾਂ ਦੇ ਪਿਤਾ ਸ ਸ਼ਮਸ਼ੇਰ ਸਿੰਘ ਥਿੰਦ ਦਾ ਵੀ ਦੇਹਾਂਤ ਹੋ ਗਿਆ ਸੀ ਕਿ ਹੁਣ ਮਾਤਾ ਜੀ ਵੀ ਚੱਲ ਵੱਸੇ ਹਨ। ਪਰਿਵਾਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 31 ਅਗਸਤ ਦਿਨ ਵੀਰਵਾਰ ਨੂੰ ਰਿਵਰਸਾਈਡ ਫਿਉਨਰਲ ਹੋਮ, ਡੈਲਟਾ ਵਿਖੇ ਬਾਦ ਦੁਪਿਹਰ 2.30 ਵਜੇ ਕੀਤਾ ਜਾਵੇਗਾ। ਉਪਰੰਤ ਅੰਤਿਮ ਅਰਦਾਸ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਸ਼ਾਮ 4.30 ਵਜੇ ਹੋਵੇਗੀ।