Headlines

ਐਡਮਿੰਟਨ ਵਿਚ ਸਿੱਖ ਯੂਥ ਸੁਸਾਇਟੀ ਵਲੋਂ ਸੁੰਦਰ ਦਸਤਾਰ ਮੁਕਾਬਲੇ

ਐਡਮਿੰਟਨ (ਗੁਰਪ੍ਰੀਤ ਸਿੰਘ)- ਬੀਤੇ ਐਤਵਾਰ ਐਡਮਿੰਟਨ ਵਿਚ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਿੱਖ ਯੂਥ ਸੁਸਾਇਟੀ ਐਡਮਿੰਟਨ ਵੱਲੋਂ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਪਹਿਲੇ ਭਾਗ ਚ 10 ਸਾਲ ਤੱਕ ਦੇ ਬੱਚਿਆਂ, ਦੂਜੇ ਭਾਗ ਚ 11 ਤੋਂ 15, ਅਤੇ ਤੀਜੇ ਭਾਗ ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਲਗਭਗ 80 ਦੇ ਕਰੀਬ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ ਤੇ ਜੇਤੂਆਂ ਨੂੰ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਇਲਾਵਾ 8 ਤੋਂ 11 ਸਾਲ ਦੀ ਉਮਰ, 12 ਤੋਂ 15 ਅਤੇ 16 ਤੋਂ ਉਪਰ ਤੱਕ ਦੀ ਉਮਰ ਦੇ ਬੱਚਿਆ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ।
ਸ਼ਹਿਰ ਦੀ ਸਿਲਵਰ ਬੇਰੀ ਪਾਰਕ ਚ ਹੋਏ ਮੇਲੇ ਦਾ ਰੂਪ ਧਾਰਨ ਕੀਤੇ ਸਮਾਗਮ ਦੌਰਾਨ ਭਾਈ ਜਗਦੇਵ ਸਿੰਘ ਜਾਚਕ ਅਤੇ ਬੀਬੀ ਬਲਵਿੰਦਰ ਕੌਰ ਖਹਿਰਾ ਦੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਜੋਸ਼ੀਲੀਆਂ ਵਾਰਾਂ ਨਾਲ ਨਿਹਾਲ ਕੀਤਾ। ਇਸ ਮੋਕੋ ਕੈਲਗਰੀ ਤੋਂ ਪੁੱਜੇ ਨੋਜਵਾਨ ਚਿਤਰਕਾਰ ਦੀਆਂ ਹੱਥੀਂ ਬਣਾਈਆਂ ਚਿਤਰਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੀ।
ਇਸ ਮੋਕੇ ਵੱਖ ਵੱਖ ਕਾਰੋਬਾਰੀ ਅਦਾਰਿਆਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਤੇ ਛਬੀਲਾਂ ਲਗਾਈਆਂ ਗਈਆਂ । ਬੁੱਢਾ ਦਲ ਐਡਮਿੰਟਨ  ਵਲੋਂ ਵਿਸ਼ੇਸ਼ ਸ਼ਰਦਾਈ ਦੇ ਲੰਗਰ ਲਗਾਏ ਗਏ।
ਇਸ ਮੋਕੇ ਮੈਂਬਰ ਪਾਰਲੀਮੈਂਟ ਟਿੱਮ ਉਪਲ, ਸਿੱਖ ਯੂਥ ਐਡਮਿੰਟਨ ਦੇ ਪ੍ਰਧਾਨ ਮਲਕੀਤ ਸਿੰਘ ਢੇਸੀ, ਤੇਜਿੰਦਰ ਸਿੰਘ ਭੁੱਲਰ, ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਜੱਗਾ ਸਿੰਘ, ਰਾਮ ਸਿੰਘ ਸੰਧੂ, ਜਰਨੈਲ ਸਿੰਘ, ਹਰਪਿੰਦਰ ਸਿੰਘ ਬਾਠ, ਲਖਵੀਰ ਸਿੰਘ ਜੌਹਲ, ਅੰਮ੍ਰਿਤ ਸਿੰਘ, ਮਨਜੀਤ ਸਿੰਘ ਫੇਰੂਮਾਨ, ਚਰਨਜੀਤ ਸਿੰਘ ਮਾਹਲ, ਦੀਪ ਸਿੰਘ, ਜਗੀਰ ਸਿੰਘ, ਰਣਜੀਤ ਬਾਠ ਸਮੇਤ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਹਾਜ਼ਰ ਸਨ।