ਵੈਨਕੂਵਰ ( ਦੇ ਪ੍ਰ ਬਿ)- ਵੈਨਕੂਵਰ ਦੇ ਉਘੇ ਸਿੱਖ ਆਗੂ ਸ ਸਰਜੀਤ ਸਿੰਘ ਗਿੱਲ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 89 ਸਾਲ ਦੇ ਸਨ। ਉਹ ਪੰਜਾਬ ਦੇ ਜਿਲਾ ਲੁਧਿਆਣਾ ਦੇ ਪਿੰਡ ਗੁਰੂਸਰ ਸੁਧਾਰ ਨਾਲ ਸਬੰਧਿਤ ਸਨ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਵਰਗੀ ਸਰਜੀਤ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 10 ਸਤੰਬਰ ਨੂੰ ਬਾਦ ਦੁਪਹਿਰ 2 ਵਜੇ ਰਿਵਰਸਾਈਡ ਫਿਊਨਰਲ ਹੋਮ 7410 ਹੋਪਕੋਟ ਰੋਡ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਸਹਿਜ ਪਾਠ ਦੇ ਭੋਗ ਗੁਰਦੁਆਰਾ ਖਾਲਸਾ ਦਰਬਾਰ 7749 ਪ੍ਰਿੰਸ ਐਡਵਰਡ ਸਟਰੀਟ ਵੈਨਕੂਵਰ ਵਿਖੇ ਸ਼ਾਮ 4 ਵਜੇ ਪਾਏ ਜਾਣਗੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਸਪੁੱਤਰ ਡਾ ਮੋਹਨ ਸਿੰਘ ਗਿੱਲ ਨਾਲ ਫੋਨ ਨੰਬਰ 604-308-7037 ਜਾਂ ਇੰਦਰ ਸਿੰਘ ਗਿੱਲ 250-812-8442 ਨਾਲ ਸੰਪਰਕ ਕੀਤਾ ਜਾ ਸਕਦਾ ਹੈ।