Headlines

ਐਬਸਫੋਰਡ ਨਿਵਾਸੀ ਬਲਤੇਜ ਸਿੰਘ ਗਿੱਲ ਦਾ ਅਚਾਨਕ ਦੇਹਾਂਤ

ਸਸਕਾਰ ਤੇ ਅੰਤਿਮ ਅਰਦਾਸ 12 ਸਤੰਬਰ ਨੂੰ-
ਐਬਸਫੋਰਡ ( ਦੇ ਪ੍ਰ ਬਿ)-ਇਥੋਂ ਦੇ ਗਿੱਲ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਸ ਬਲਤੇਜ ਸਿੰਘ ਗਿੱਲ ( ਪੱਪੀ) ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਣ ਅਕਾਲ ਚਲਾਣਾ ਕਰ ਗਏ। ਪਰਿਵਾਰਕ ਮੈਂਬਰ ਸ ਗੁਰਦੀਪ ਸਿੰਘ ਗਿੱਲ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਬਲਤੇਜ ਸਿੰਘ ਗਿੱਲ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਡਾਲਾ ਨਾਲ ਸਬੰਧਿਤ ਸਨ ਤੇ ਸਵਰਗੀ ਸ ਹਰਪਾਲ ਸਿੰਘ ਗਿੱਲ ਦੇ ਸਪੁੱਤਰ ਸਨ। ਬਲਤੇਜ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 12 ਸਤੰਬਰ ਨੂੰ ਬਾਦ ਦੁਪਹਿਰ 3.30 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਸ਼ਾਮ 5 ਵਜੇ ਹੋਵੇਗੀ।
ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਉਹਨਾਂ ਦੇ ਵੱਡੇ ਭਰਾ ਸ ਗਰਤੇਜ ਸਿੰਘ ਗਿੱਲ ਨਾਲ ਫੋਨ ਨੰਬਰ -604-339-1024 ਤੇ ਸੰਪਰਕ ਕੀਤਾ ਜਾ ਸਕਦਾ ਹੈ।