Headlines

ਸਿੱਖ ਮੋਟਰਸਾਈਕਲ ਕਲੱਬ ਮੈਨੀਟੋਬਾ ਵਲੋਂ ਚੈਰਟੀ ਰਾਈਡ ਅੱਜ

ਵਿੰਨੀਪੈਗ (ਸ਼ਰਮਾ)-ਸਿੱਖ ਮੋਟਰਸਾਈਕਲ ਕਲੱਬ ਮੈਨੀਟੋਬਾ ਵਲੋਂ 10 ਸਤੰਬਰ 2023 ਨੂੰ ਖਾਲਸਾ ਏਡ  ਅਤੇ ਪੰਜਾਬ ਵਿਚ ਹੜ ਪੀੜਤਾਂ ਦੀ ਮਦਦ ਲਈ ਮੋਟਰਸਾਈਕਲ  ਚੈਰਟੀ ਰਾਈਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸੀਨੀਅਰ ਮੈਂਬਰ ਸ ਯਾਦਵਿੰਦਰ ਸਿੰਘ ਸੰਧੂ ਨੇ ਹੋਰ ਸਿੱਖ ਨੌਜਵਾਨਾਂ ਨੂੰ ਮੋਟਰਸਾਈਕਲ ਰਾਈਡ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਖੁੱਲੇ ਮਨ ਨਾਲ ਦਾਨ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਇਸ ਚੈਰਟੀ ਰਾਈਡ ਦੌਰਾਨ 10 ਹਜ਼ਾਰ ਡਾਲਰ ਇਕੱਤਰ ਕਰਨ ਦਾ ਟੀਚਾ ਮਿਥਿਆ ਹੈ। ਇਹ ਰਾਈ਼ਡ ਸਿੱਖ ਸੁਸਾਇਟੀ ਆਫ ਮੈਨੀਟੋਬਾ ਪਾਈਪਲਾਈਨ ਗੁਰੂ ਘਰ ਤੋਂ ਸ਼ੁਰੂ ਹੋਵੇਗੀ ਤੇ 100 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਵਧੇਰੇ ਜਾਣਕਾਰੀ ਲਈ ਯਾਦਵਿੰਦਰ ਸਿੰਘ ਸੰਧੂ ਨਾਲ ਫੋਨ ਨੰਬਰ 204-996-7700 ਉਪਰ ਸੰਪਰਕ ਕੀਤਾ ਜਾ ਸਕਦਾ ਹੈ।