Headlines

ਸੀ ਬੀ ਸੀ ਰੇਡੀਓ ਤੇ ਟੀ ਵੀ ਰਿਪੋਰਟਰ ਕੁਲਜੀਤ ਕੈਲਾ ਨਹੀਂ ਰਹੀ

ਸਰੀ, 11 ਸਤੰਬਰ ( ਸੰਦੀਪ ਸਿੰਘ ਧੰਜੂ)-
ਕੈਨੇਡਾ ਵਿਚ ਰੇਡੀਓ ਅਤੇ ਟੀ ਵੀ ਰਿਪੋਰਟਰ ਵਜੋਂ ਕੰਮ ਕਰ ਰਹੀ ਕੁਲਜੀਤ ਕੌਰ ਕੈਲਾ ਬੀਤੇ ਦਿਨ ਸਵਰਗਵਾਸ ਹੋ ਗਈ। ਮ੍ਰਿਤਕਾ ਕੈਂਸਰ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਕੁਝ ਸਮੇਂ ਤੋਂ ਜ਼ੇਰੇ ਇਲਾਜ ਸੀ। ਕੈਨੇਡਾ ਦੀ  ਜੰਮ-ਪਲ ਕੁਲਜੀਤ ਨੇ ਪੜਾਈ ਦਾ ਸਫ਼ਰ ਮਕੈਂਜ਼ੀ ਸ਼ਹਿਰ ਤੋਂ ਸ਼ੁਰੂ ਕੀਤਾ ਅਤੇ ਫਿਰ ਮੀਡੀਆ ਸਬੰਧੀ ਉੱਚ ਵਿੱਦਿਆ ਹਾਸਿਲ ਕੀਤੀ। ਫਿਰ ਉਨਾਂ ਨੇ ਸੀ ਬੀ ਸੀ ਰੇਡੀਓ ਅਤੇ ਟੈਲੀਵਿਜ਼ਨ ‘ਤੇ ਕੰਮ ਕੀਤਾ।
      ਕੁਲਵੀਰ ਸਿੰਘ ਅਤੇ ਸੰਗੀਤਾ ਕੈਲਾ ਦੀ ਹੋਣਹਾਰ ਧੀ ਕੁਲਜੀਤ, ਕੈਨੇਡਾ ਦੇ ਮੁੱਖ ਧਾਰਾ ਮੀਡੀਏ ਵਿੱਚ ਚੰਗੀ ਪਛਾਣ ਬਣਾ ਚੁੱਕੀ ਸੀ, ਪਰ ਇਸੇ ਦੌਰਾਨ ਉਹ ਕੈਂਸਰ ਦੀ ਬੀਮਾਰੀ ਦੀ ਸ਼ਿਕਾਰ ਹੋ ਗਈ ਜੋ  ਜਾਨਲੇਵਾ ਸਾਬਤ ਹੋਈ।
       ਪੰਜਾਬੀ ਮੀਡੀਆ ਅਤੇ ਸਮੁੱਚੇ ਪੱਤਰਕਾਰਾਂ ਨੇ ਉਨ੍ਹਾਂ ਦੇ ਭਰ ਜੁਆਨੀ ‘ਚ ਇਸ ਜਹਾਨੋਂ ਚਲੇ ਜਾਣ ਦਾ ਦੁੱਖ ਮਨਾਇਆ ਹੈ ਤੇ ਕੈਲਾ ਪਰਿਵਰ ਨਾਲ਼ ਹਮਦਰਦੀ ਪ੍ਰਗਟ ਕੀਤੀ  ਹੈ। ਇਸੇ ਦੌਰਾਨ ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਨੇ ਵੀ ਕੁਲਜੀਤ ਦੇ ਦੇਹਾਂਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕੁਲਜੀਤ ਨੂੰ ਯਾਦ ਕਰਦਿਆਂ ਉਸ ਨਾਲ ਇਕ ਪੁਰਾਣੀ ਤਸਵੀਰ ਫੇਸਬੁੱਕ ਉਪਰ ਵੀ ਸਾਂਝੀ ਕੀਤੀ ਹੈ।