Headlines

ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ ‘ਚ ਪ੍ਰਦਰਸ਼ਨੀ ਲਗਾਈ

ਗਿਆਨੀ ਪਿੰਦਰਪਾਲ ਸਿੰਘ ਨੇ ਉਦਘਾਟਨ ਕੀਤਾ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਸਾਰਾਗੜ੍ਹੀ ਫਾਊਂਡੇਸ਼ਨ ਇੰਕ. ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਸਾਰਾਗੜੀ ਦੇ ਸਿੱਖ ਸ਼ਹੀਦਾਂ ਦੀ 126ਵੀਂ ਵਰ੍ਹੇਗੰਢ ਮਨਾਈ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿਚ ਇਤਿਹਾਸਕ ਸਾਰਾਗੜ੍ਹੀ ਮਿਸ਼ਨ ਸੰਬੰਧੀ ਲੱਗੀ ਪ੍ਰਦਰਸ਼ਨੀ ਦਾ ਉਦਘਾਟਨ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ ,ਗਿਆਨੀ ਨਰਿੰਦਰ ਸਿੰਘ ਤੇ ਜੇ ਮਿਨਹਾਸ ਨੇ ਸਾਂਝੇ ਰੂਪ ‘ਚ ਕੀਤਾ।ਇਸ ਮੌਕੇ ਸਮੂਹ ਸੰਗਤ ਨੇ ਪ੍ਰਦਰਸ਼ਨੀ ਵਿਚ ਸ਼ਾਮਲ ਹੋ ਕੇ ਸਾਰਾਗੜ੍ਹੀ ਦੇ ਮਹਾਨ ਸਿੱਖ ਯੋਧਿਆਂ ਦੀ ਸੂਰਬੀਰਤਾ ਨੂੰ ਨਮਨ ਕੀਤਾ।