Headlines

ਸਰੀ ‘ ਚ ਮੇਲਾ ਮੁਟਿਆਰਾਂ ਦਾ ’ ਤੀਆਂ ਦੇ ਤਿਓਹਾਰ ਵਜੋਂ ਮਨਾਇਆ

ਸੰਮੀ ਅਤੇ ਗਿੱਧਾ ਬਣੇ ਖਿੱਚ ਦਾ ਕੇਂਦਰ-

ਵੈਨਕੂਵਰ (ਬਰਾੜ-ਭਗਤਾ ਭਾਈ ਕਾ)- ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ ਨਾਂ ਦੀ ਸੰਸਥ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰੀ ਵਿਖੇ ‘ਮੇਲਾ ਮੁਟਿਆਰਾਂ ਦਾ’ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਹਰ ਉਮਰ ਵਰਗ ਦੀਆਂ ਮਹਿਲਾਵਾਂ ਵੱਲੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ। ਕੈਨੇਡਾ ਦੇ ਨਾਲ ਲੱਗਦੇ ਅਮਰੀਕਾ ਦੇ ਸੂਬੇ ਵਾਸ਼ਿੰਗਟਨ ਤੋਂ ਬਹੁਤ ਸਾਰੀਆਂ ਮੁਟਿਆਰਾਂ ਨੇ ਇਸ ਪ੍ਰੋਗਰਾਮ ‘ਚ ਹਿੱਸਾ ਲਿਆ। ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਭਾਵੇਂ ਮਾਮੂਲੀ ਜਿਹੀ ਕੀਮਤੀ ਦੀ ਟਿਕਟ ਵੀ ਰੱਖੀ ਗਈ ਸੀ, ਪਰ ਪ੍ਰੋਗਰਾਮ ‘ਚ ਪ੍ਰਵੇਸ਼ ਕਰਨ ਸਮੇਂ ਚਾਹ ਦੇ ਨਾਲ ਖਾਣ ਵਾਲੀਆਂ ਕੁਝ ਆਈਟਮਾਂ ਵੀ ਰੱਖੀਆਂ ਗਈਆਂ ਸਨ ਅਤੇ ਪ੍ਰੋਗਰਾਮ ਦੀ ਸਮਾਪਤੀ ਪਿੱਛੋਂ ਖਾਣਾ ਵੀ ਪਰੋਸਿਆ ਗਿਆ ਸੀ ਜਿਸ ਸੰਬੰਧੀ ਸਭਨਾਂ ਨੇ ਇਸ ਪ੍ਰਬੰਧ ਦੀ ਤਾਰੀਫ਼ ਵੀ ਕੀਤੀ। ਮੇਲੇ ਦੀ ਸਰਪ੍ਰਸਤ ਵਜੋਂ ਜਾਣੀ ਜਾਂਦੀ ਪ੍ਰਸਿੱਧ ਰੇਡੀਓ ਅਤੇ ਟੀਵੀ ਪ੍ਰੋਗਰਾਮ ਸੰਚਾਲਕ ਮਨਜੀਤ ਕੌਰ ਕੰਗ ਤੋਂ ਪੁੱਛੇ ਜਾਣ ‘ਤੇ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਮੇਲੇ ਨੂੰ ਸਫਲ ਬਣਾਉਣ ਲਈ ਬੜੇ ਉਤਸ਼ਾਹ ਅਤੇ ਤਨ ਮਨ ਨਾਲ ਕੰਮ ਕੀਤਾ। ਸੰਸਥਾ ਵੱਲੋਂ ਸਮੂਹ ਭਾਈਚਾਰਿਆਂ ਦੇ ਸਹਿਯੋਗ ਨਾਲ ‘ਮੇਲਾ ਮੁਟਿਆਰਾਂ ਦਾ’ ਦੇ ਨਾਂ ਹੇਠ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ਵਿੱਚ ਇਸ ਵਿੱਚ ਸ਼ਮੂਲੀਅਤ ਕਰਨ ਲਈ ਮੁਟਿਆਰਾਂ ਬਜ਼ੁਰਗ ਮਾਤਾਵਾਂ ਬੜੇ ਉਤਸ਼ਾਹ ਨਾਲ ਪਹੁੰਚਦੀਆਂ ਹਨ। ਸਟੇਜ਼ ਪ੍ਰੋਗਰਾਮ ਪੇਸ਼ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਜਿਸ ਨੇ ਵੀ ਕਿਸੇ ਕਿਸਮ ਦਾ ਕੋਈ ਪ੍ਰੋਗਰਾਮ ਪੇਸ਼ ਕਰਨਾ ਹੋਵੇ ਉਸ ਬਾਰੇ ਸੰਸਥਾ ਨੂੰ ਦੱਸ ਦਿੱਤਾ ਜਾਵੇ। ਕਿਸੇ ਨੇ ਵੀ ਕੁਝ ਸੁਣਾਉਣਾ ਹੁੰਦਾ ਹੈ ਉਸ ਸਮਾਂ ਦਿੱਤਾ ਜਾਂਦਾ ਹੈ। ਇਸ ਵਾਰ ਦੇ ਮੇਲੇ ਦੀ ਖ਼ਾਸੀਅਤ ਰਹੀ ਕਿ ਮੁਟਿਆਰਾਂ ਵੱਲੋਂ ਸੰਮੀ ਅਤੇ ਜੋ ਗਿੱਧਾ ਪੇਸ਼ ਕੀਤਾ ਗਿਆ ਕਮਾਲ ਦਾ ਪ੍ਰੋਗਰਾਮ ਸੀ ਜੋ ਕਿ ਖਿੱਚ ਦਾ ਕੇਂਦਰ ਬਣੇ ਰਹੇ। ਕੁਝ ਮੁਟਿਆਰਾਂ ਨੇ ਗੀਤ, ਚੁੱਟਕਲੇ ਅਤੇ ਕਿਸੇ ਬੋਲੀਆਂ ਸੁਣਾਈਆਂ। ‘ਮੇਲਾ ਮੁਟਿਆਰਾਂ ਦਾ’ ਇਹ ਇੱਕੋ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਵਿੱਚ ਸਭ ਤੋਂ ਵੱਧ ਬਜ਼ੁਰਗ ਮਾਤਾਵਾਂ ਪਹੁੰਚਦੀਆਂ ਹਨ। ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਇਸ ਮੇਲੇ ਨੁਮਾ ਪ੍ਰੋਗਰਾਮ ਨੂੰ ਤੀਆਂ ਵੱਜੋਂ ਮਾਣਿਆਂ। ਇਸ ਮੌਕੇ ਖਰੀਦੀਆਂ ਹੋਈਆਂ ਟਿਕਟਾਂ ਵਿੱਚੋਂ ਕਈ ਲੱਕੀ ਡਰਾਅ ਵੀ ਕੱਢੇ ਗਏ।