Headlines

ਚੋਹਲਾ ਸਾਹਿਬ ਤੋਂ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਨੂੰ ਸਦਮਾ-ਮਾਤਾ ਦਾ ਸਦੀਵੀ ਵਿਛੋੜਾ

ਚੋਹਲਾ ਸਾਹਿਬ- ਸਥਾਨਕ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਕਮਲਾ ਰਾਣੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 68 ਸਾਲ ਦੇ ਸਨ। ਮਾਤਾ ਜੀ  ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 16 ਸਤੰਬਰ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ ਸ਼ਮਸ਼ਾਨ ਘਾਟ ਚੋਹਲਾ ਸਾਹਿਬ (ਤਰਨ ਤਾਰਨ) ਵਿਖੇ  ਸੇਜਲ ਅੱਖਾਂ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਕੇ ਸਬੰਧੀ, ਦੋਸਤ ਮਿੱਤਰ ਅਤੇ ਅਹਿਮ ਹਸਤੀਆਂ ਹਾਜ਼ਰ ਸਨ। ਰਾਕੇਸ਼ ਨਈਅਰ ਨਾਲ ਦੁਖ ਦਾ ਪ੍ਰਗਟਾਵਾ ਕਰਨ ਲਈ ਫੋਨ ਨੰਬਰ 98727-48924 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਦਾਰਾ ਦੇਸ ਪ੍ਰਦੇਸ ਟਾਈਮਜ਼ ਵੀ ਪਰਿਵਾਰ ਨਾਲ ਇਸ ਗਮ ਘੜੀ ਵਿਚ ਸ਼ਰੀਕ ਹੈ।