Headlines

ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਗੋਲਡਨ ਜੁਬਲੀ ਸਮਾਗਮ 22, 23, 24 ਸਤੰਬਰ ਨੂੰ

ਸਰੀ, 19 ਸਤੰਬਰ (ਹਰਦਮ ਮਾਨ)- ਪੰਜਾਬੀ ਲੇਖਕ ਮੰਚ ਵੈਨਕੂਵਰ ਆਪਣੀ ਸਿਰਜਣਾ ਦੇ 50 ਵਰ੍ਹਿਆਂ ਦਾ ਜਸ਼ਨ 22, 23 ਅਤੇ 24 ਸੰਤਬਰ 2023 ਨੂੰ ਮਨਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਸਮਾਗਮ ਦੇ ਕੋਆਰਡੀਨੇਟਰ ਅਜਮੇਰ ਰੋਡੇ ਅਤੇ ਡਾ. ਸਾਧੂ ਬਿਨਿੰਗ ਨੇ ਦੱਸਿਆ ਹੈ ਕਿ ਪੰਜਾਬ ਬੈਂਕੁਇਟ ਹਾਲ (ਪਾਇਲ ਬਿਜ਼ਨਸ ਸੈਂਟਰ) ਸਰੀ ਹੋਣ ਵਾਲੇ ਇਸ ਗੋਲਡਨ ਜੁਬਲੀ ਸਮਾਰੋਹ ਵਿਚ ਪਹਿਲੇ ਦਿਨ ਮੰਚ ਦਾ ਇਤਿਹਾਸ, ਗਤੀਵਿਧੀਆਂ, ਸਾਹਿਤ, ਬੋਲੀ ਤੇ ਸਭਿਆਚਾਰ, ਮੰਚ ਦੀ ਸਮਾਜਿਕ ਪੱਧਰ ‘ਤੇ ਦੇਣ ਬਾਰੇ ਵੱਖ ਵੱਖ ਬੁਲਾਰੇ ਵਿਚਾਰ ਪੇਸ਼ ਕਰਨਗੇ। ਡਿਜ਼ੀਟਾਈਜੇਸ਼ਨ, ਆਨ-ਲਾਈਨ ਪ੍ਰਕਾਸ਼ਨਾ, ਸਾਹਿਤ ਸਿਰਜਣਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਬਾਰੇ ਚਰਚਾ ਹੋਵੇਗੀ। ਦੂਜੇ ਦਿਨ ਨੌਜਵਾਨ ਲੇਖਕਾਂ ਦੇ ਸਾਹਿਤ ਰਚਨਾ ਬਾਰੇ ਅਨੁਭਵ ਸਾਂਝੇ ਕੀਤੇ ਜਾਣਗੇ ਅਤੇ ਦ੍ਰਿਸ਼ ਕਲਾ ਬਾਰੇ ਆਰਟਿਸਟ ਗੱਲਬਾਤ ਕਰਨਗੇ। ਆਖਰੀ ਦਿਨ ਸ਼ਾਮ 4 ਵਜੇ ਕਵੀ ਦਰਬਾਰ ਹੋਵੇਗਾ ਅਤੇ ਉਪਰੰਤ ਰਾਤਰੀ ਭੋਜ ਹੋਵੇਗਾ। ਮੰਚ ਦੇ ਮੈਂਬਰਾਂ ਦੀਆਂ ਪੁਸਤਕਾਂ ਤੇ ਚਿੱਤਰ ਪ੍ਰਦਰਸ਼ਨੀ ਲਾਈ ਜਾਵੇਗੀ

ਹਰਦਮ ਮਾਨ