Headlines

ਐਬਸਫੋਰਡ ਵਿਚ 27ਵਾਂ ਲੋਕ ਵਿਰਸਾ ਮੇਲਾ ਧੂਮਧਾਮ ਨਾਲ ਮਨਾਇਆ

ਐਬਸਫੋਰਡ -ਬੀਤੇ ਐਤਵਾਰ 27ਵਾਂ ਲੋਕ ਵਿਰਸਾ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਉਘੇ ਗਾਇਕਾਂ ਤੇ ਕਲਾਕਾਰਾਂ ਜਿਹਨਾਂ ਵਿਚ ਦੀਪ ਢਿਲੋਂ, ਜੈਸਮੀਨ ਜੱਸੀ, ਰਾਣਾ ਰਣਬੀਰ, ਸੁਖੀ ਧਾਮੀ, ਸੁਰਮਨੀ, ਜੈਜੀ ਬੀ ਤੇ ਹੋਰ ਕਈ ਸ਼ਾਮਿਲ ਸਨ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਉਥੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ, ਸਪੀਕਰ ਰਾਜ ਚੌਹਾਨ, ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ, ਐਮ ਐਲ ਏ ਮਾਈਕ ਡੀ ਜੌਂਗ ਅਤੇ ਕਈ ਹੋਰ ਉਘੀਆਂ ਹਸਤੀਆਂ ਨੇ ਲੋਕਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਸ਼ਾਂਤੀ ਸਰੂਪ, ਸਾਹਿਬ ਸਿੰਘ ਥਿੰਦ ਤੇ ਹੋਰ ਅਹੁਦੇਦਾਰਾਂ ਨੇ ਆਏ ਮਹਿਮਾਨਾਂ ਤੇ ਕਲਾਕਾਰਾਂ ਦਾ ਸਨਮਾਨ ਕੀਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਉਘੇ ਟੀਵੀ ਹੋਸਟ ਦਵਿੰਦਰ ਬੈਨੀਪਾਲ ਨੇ ਨਿਭਾਈ। ਉਘੇ ਰੇਡੀਓ ਹੋਸਟ ਗੁਰਬਾਜ ਸਿੰਘ ਬਰਾੜ ਤੇ ਦਵਿੰਦਰ ਬੈਨੀਪਾਲ ਦਾ ਵੀ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਪ੍ਰੋ ਅਵਤਾਰ ਸਿੰਘ ਵਿਰਦੀ, ਇੰਦਰਜੀਤ ਸਿੰਘ ਬੈਂਸ ਤੇ ਸਾਥੀਆਂ ਵਲੋਂ ਕੈਂਸਰ ਜਾਗਰੁਕਤਾ ਲਈ ਸਟਾਲ ਵੀ ਲਗਾਇਆ ਗਿਆ। ਐਬਸਫੋਰਡ ਤੋਂ ਮੇਅਰ ਦੀ ਚੋਣ ਲੜ ਚੁੱਕੇ ਮਨਜੀਤ ਸਿੰਘ ਸੋਹੀ ਤੇ ਕਈ ਹੋਰਾਂ  ਨੇ ਬੀ ਸੀ ਕੈਂਸਰ ਫਾਉਂਡੇਸ਼ਨ ਲਈ ਦਾਨ ਰਾਸ਼ੀ ਭੇਟ ਕੀਤੀ।