Headlines

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਿੰਦਰਜੀਤ ਕੌਰ ਗਿੱਲ ਦਾ ਦੁਖਦਾਈ ਵਿਛੋੜਾ

ਸਸਕਾਰ 23 ਸਤੰਬਰ ਸ਼ਨੀਵਾਰ ਨੂੰ –
ਸਰੀ- ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਤ ਹੀ ਸਤਿਕਾਰਯੋਗ ਡਾ. ਗੁਰਿੰਦਰਜੀਤ ਕੌਰ ਗਿੱਲ, ਜੋ ਸਭਨਾਂ ਦੀ ਅਜ਼ੀਜ਼ ਅਤੇ ਸੁਲਝੀ ਸ਼ਖਸੀਅਤ ਸਨ, ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੇ ਹਰ ਸਮਾਗਮ ਵਿੱਚ ਬਹੁਤ ਹੀ ਸਹਿਯੋਗੀ ਭੂਮਿਕਾ ਨਿਭਾਉਣ ਵਾਲੇ ਡਾ. ਗੁਰਿੰਦਰਜੀਤ ਕੌਰ ਗਿੱਲ ਬੇਹੱਦ ਮਿਲਾਪੜੇ ਅਤੇ ਸੇਵਾ ਭਾਵਨਾ ਦੇ ਮਾਲਕ ਸਨ। ਉਹਨਾਂ ਦਾ ਬੇਵਕਤ ਵਿਛੋੜਾ ਕੇਵਲ ਪਰਿਵਾਰ ਲਈ ਹੀ ਨਹੀਂ, ਬਲਕਿ ਸਮੂਹ ਵਿਦਿਆਰਥੀ ਵਰਗ ਅਤੇ ਯੂਨੀਵਰਸਿਟੀ ਦੇ ਰਿਸਰਚ ਸਕਾਲਰਾਂ ਲਈ ਵੀ ਘਾਟਾ ਹੈ। ਡਾ. ਗੁਰਿੰਦਰਜੀਤ ਦੀ ਹੌਸਲਾ ਅਫਜ਼ਾਈ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਸੋਚ ਸਦਾ ਹੀ ਚੇਤਿਆਂ ਦਾ ਹਿੱਸਾ ਬਣੀ ਰਹੇਗੀ। ਪਰਿਵਾਰਕ ਜਾਣਕਾਰੀ ਅਨੁਸਾਰ ਅੰਤਿਮ ਵਿਦਾਇਗੀ (ਸਸਕਾਰ) 23 ਸਤੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਰਿਵਰਸਾਇਡ ਫਿਉਨਰਲ ਹੋਮ ਵਿਖੇ ਹੋਵੇਗੀ। ਉਸ ਤੋਂ ਉਪਰੰਤ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਬਾਅਦ ਦੁਪਹਿਰ 1 ਵਜੇ ਗੁਰਦਵਾਰਾ ਨਾਨਕਸਰ ਸਰੀ ਵਿਖੇ ਹੋਵੇਗੀ।