Headlines

ਸੇਵਾ ਮੁਕਤ ਅਧਿਆਪਕ ਹਰਦਿਆਲ ਸਿੰਘ ਦਾ ਵਿਧਾਇਕ ਜਸਵੀਰ ਦਿਉਲ ਵੱਲੋਂ ਅਲਬਰਟਾ ਅਸੈਂਬਲੀ ਸਕਰੋਲ ਨਾਲ ਸਨਮਾਨ

ਐਡਮਿੰਟਨ (ਗੁਰਪ੍ਰੀਤ ਸਿੰਘ)- ਸ਼੍ਰੀ ਆਨੰਦਪੁਰ ਸਾਹਿਬ ਵਾਸੀ ਹਰਦਿਆਲ ਸਿੰਘ ਸਾਬਕਾ ਬੀ ਪੀ ਈ ਓ , ਪ੍ਰਸਿੱਧ ਸਮਾਜ ਸੇਵੀ ਅਤੇ ਸਾਬਕਾ ਅਧਿਆਪਕ ਯੂਨੀਅਨ ਆਗੂ ਜੋ ਅੱਜ ਕੱਲ੍ਹ ਕੈਨੇਡਾ ਦੌਰੇ ਤੇ ਪਰਿਵਾਰ ਸਮੇਤ ਪੁਜੇ ਹੋਏ ਹਨ, ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਲਈ ਐਡਿਮੰਟਨ ਦੇ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ ਨੇ ਮਾਸਟਰ ਹਰਦਿਆਲ ਸਿੰਘ ਅਤੇ ਉਹਨਾਂ ਦੀ ਸਪੁੱਤਰੀ ਬੀਬੀ ਸਤਿੰਦਰ ਕੌਰ ਨੂੰ ਵਿਧਾਨ ਸਭਾ ਸਕਰੋਲ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ । ਇਸ ਸਨਮਾਨ ਮੌਕੇ ਐਡਮਿੰਟਨ ਤੋਂ ਟਰੱਕਿੰਗ  ਕਾਰੋਬਾਰੀ ਤੇ ਉੱਘੇ ਸੋਸ਼ਲ ਵਰਕਰ ਤਜਿੰਦਰ ਸਿੰਘ ਭੱਠਲ ਵੀ ਮੌਜੂਦ ਸਨ । ਇਸ ਮੌਕੇ ਗੱਲਬਾਤ ਕਰਦੇ ਹੋਏ ਐਨ ਡੀ ਪੀ ਪਾਰਟੀ ਦੇ ਵਿਧਾਇਕ ਜਸਵੀਰ ਦਿਉਲ ਨੇ ਕਿਹਾ ਕਿ ਸਰਦਾਰ ਹਰਦਿਆਲ ਸਿੰਘ  ਹੋਰਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਨੇੜੇ ਪੇਂਡੂ ਖੇਤਰ ਵਿੱਚ ਵਿੱਦਿਆ ਦੇ ਪਾਸਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਅਧਿਆਪਕ ਵਰਗ ਦੀਆਂ ਮੁਸ਼ਕਲਾਂ ਸੰਬੰਧੀ ਹਮੇਸ਼ਾ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ ਹੈ । ਵਿਧਾਇਕ ਜਸਵੀਰ ਦਿਉਲ ਨੇ ਹਰਦਿਆਲ ਸਿੰਘ  ਤੇ ਉਹਨਾਂ ਦੇ ਪਰਿਵਾਰ ਦਾ ਐਡਮਿੰਟਨ ਦੀ ਧਰਤੀ ਤੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ਟਰੱਕਿੰਗ ਕਾਰੋਬਾਰੀ ਤੇ ਸਮਾਜ ਸੇਵਕ ਤਜਿੰਦਰ ਸਿੰਘ ਭੱਠਲ ਨੇ ਵਿਧਾਇਕ ਜਸਵੀਰ ਦਿਉਲ ਦਾ ਧੰਨਵਾਦ ਕੀਤਾ । ਇਸ ਮੌਕੇ  ਭੱਠਲ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਵਿੱਚ ਨਵਦੀਪ ਖੱਟੜਾ , ਨਵਨੀਤ ਕੌਰ , ਨਿਰਮਲ ਖੱਟੜਾ , ਕੁਲਬੀਰ ਕੌਰ ਭੱਠਲ , ਮਨਿੰਦਰਜੀਤ ਕੌਰ ਭੱਠਲ  ਅਤੇ ਹਰਕੀਰਤ ਸਿੰਘ ਭੱਠਲ ਵੀ  ਸ਼ਾਮਿਲ ਸਨ ।