Headlines

ਕੈਨੇਡਾ ਵਲੋਂ ਯੂਕਰੇਨ ਨੂੰ 650 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ

ਓਟਵਾ -ਕੈਨੇਡਾ ਦੌਰੇ ਤੇ ਪੁੱਜੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਹਾਊਸ ਆਫ ਕਾਮਨ ਨੂੰ ਸੰਬੋਧਨ ਕਰਦਿਆਂ ਕੈਨੇਡਾ ਤੇ ਮਿੱਤਰ ਦੇਸ਼ਾਂ ਵਲੋਂ ਦਿੱਤੀ ਜਾ ਰਹੀ ਮਦਦ ਲਈ ਧੰਨਵਾਦ ਕੀਤਾ। ਸੰਸਦ ਨੂੰ ਸੰਬੋਧਨ ਕਰਨ ਉਪਰੰਤ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ। ਰਾਤ ਨੂੰ ਟੋਰਾਂਟੋ ਵਿਚ ਇਕ ਰਿਸੈਪਸ਼ਨ ਪਾਰਟੀ ਵੀ ਦਿੱਤੀ ਗਈ।ਇੱਕ ਸੀਨੀਅਰ ਸਰਕਾਰੀ ਸੂਤਰ ਦਾ ਕਹਿਣਾ ਹੈ ਕਿ ਕੈਨੇਡਾ ਕੈਨੇਡਾ ਵਲੋਂ  ਯੂਕਰੇਨ ਨੂੰ  650 ਮਿਲੀਅਨ ਡਾਲਰ ਦੀ ਨਵੀਂ ਸਹਾਇਤਾ ਦਿੱਤੀ ਜਾ ਰਹੀ ਹੈ। ਇਸਤੋਂ ਪਹਿਲਾਂ ਕੈਨੇਡਾ ਵਲੋਂ ਇਸ ਸਾਲ ਦੇ ਸ਼ੁਰੂ ਵਿੱਚ  $500-ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਹੁਣ ਤੱਕ ਕੈਨੇਡਾ ਨੇ ਯੂਕਰੇਨ ਲਈ $2.4-ਬਿਲੀਅਨ ਕਰਜ਼ੇ ਸਮੇਤ $9-ਬਿਲੀਅਨ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਹੈ।