Headlines

ਕੋਕਿਟਲਮ ਵਿਚ ਗੋਲੀਬਾਰੀ ਦੌਰਾਨ ਇਕ ਆਰ ਸੀ ਐਮ ਪੀ ਅਫਸਰ ਹਲਾਕ-ਦੋ ਜ਼ਖਮੀ

ਵੈਨਕੂਵਰ-ਕੋਕਿਟਲਮ ਵਿੱਚ ਵਾਪਰੀ ਇਕ ਘਟਨਾ ਵਿੱਚ ਇਕ ਆਰ ਸੀ ਐਮ ਪੀ ਅਫਸਰ ਦੇ ਮਾਰੇ ਜਾਣ ਅਤੇ  ਦੋ ਆਰ ਸੀ ਐਮ ਪੀ ਅਫਸਰਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।

ਪੁਲਿਸ ਸ਼ੁੱਕਰਵਾਰ ਨੂੰ  ਕੋਕੁਇਟਲਮ ਵਿੱਚ ਇੱਕ ਘਰ ਦੀ ਤਲਾਸ਼ੀ ਵਾਰੰਟ ਲੈਕੇ ਪੁੱਜੀ ਸੀ। ਘਰ ਦੇ ਅੰਦਰੋਂ ਗੋਲੀਬਾਰੀ ਹੋਣ ਕਾਰਣ ਦੋ ਅਫਸਰ ਜ਼ਖਮੀ ਹੋ ਗਏ ਜਦੋਂਕਿ ਇਕ ਦੀ ਮੌਤ ਹੋ ਗਈ।

ਪੁਲਿਸ ਨੇ  ਸ਼ੱਕੀ ਵਿਅਕਤੀ ਨੂੰ ਵੀ ਗੋਲੀ ਮਾਰ ਦਿੱਤੀ ਗਈ ਜਿਸਦੀ ਹਾਲਤ ਗੰਭੀਰ ਹੈ।

ਕੋਕਿਟਲਮ ਦੇ ਮੇਅਰ ਰਿਚਰਡ ਸਟੀਵਰਟ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਹੋਰ ਵੇਰਵੇ ਸਾਂਝੇ ਨਹੀਂ ਕੀਤੇ।