Headlines

ਹਰਿੰਦਰ ਸਭਰਾ ਦਾ ਨਵਾਂ ਟਰੈਕ” ਆਰੂਜ਼” 26ਸਤੰਬਰ ਨੂੰ ਹੋਵੇਗਾ ਰਿਲੀਜ

ਸਰੀ ਵਿਚ ਸਭਰਾ ਦੇ ਨਵੇਂ ਟਰੈਕ “ਆਰੂਜ” ਦਾ ਪੋਸਟਰ ਰਿਲੀਜ –

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਜੀ. ਕੇ. ਐਮ ਮੀਡੀਆ ਪ੍ਰੋਡਕਸ਼ਨ ਵੱਲੋਂ ਗਰੈਂਡ ਤਾਜ ਬੈਂਕੁਟ ਹਾਲ ਵਿੱਚ ਰੱਖੇ ਗਏ ਰੀਲੀਜ ਸਮਾਗਮ ਦੌਰਾਨ ਸੁਰੀਲੇ ਗਾਇਕ ਹਰਿੰਦਰ ਸਭਰਾ ਦੇ ਨਵੇਂ ਟਰੈਕ “ਆਰੂਜ਼”ਦਾ ਪੋਸਟਰ ਰਿਲੀਜ਼ ਕੀਤਾ ਗਿਆ ।ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗਾਣੇ ਦੇ ਪ੍ਰੋਡਿਊਸਰ ਜਰਨੈਲ ਸਿੰਘ ਖੰਡੋਲੀ ਨੇ ਦੱਸਿਆ ਕਿ ਇਸ ਗਾਣੇ ਨੂੰ ਜਿੰਨੀ ਰੀਝ ਨਾਲ ਗੀਤਕਾਰ ਜੋਗੀ ਭਿੰਡਰ ਨੇ ਲਿਖਿਆ ਹੈ, ਓਨੀ ਹੀ ਮਿਹਨਤ ਤੇ ਸ਼ਿੱਦਤ ਨਾਲ ਗਾਇਕ ਹਰਿੰਦਰ ਸਭਰਾ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਰਾਹੀਂ ਮਿਸਟਰ ਗਰੂਵਜ਼ ਦੀਆਂ ਸੰਗੀਤਿਕ ਧੁਨਾਂ ਵਿੱਚ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਆ ਹੈ। ਇਸ ਗਾਣੇ ਦਾ ਵੀਡੀਓ ਵੀ ਮਿਸਟਰ ਗਰੂਵਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਇਹ ਗਾਣਾ 26 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਸ.ਖੰਡੋਲੀ ਨੇ ਸੰਗੀਤਕ ਪ੍ਰੇਮੀਆਂ ਨੂੰ ਆਪੀਲ ਕੀਤੀ ਕਿ ਇਸ ਟਰੈਕ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਇਹ ਟਰੈਕ ਸਾਹਿਤਕ ਸ਼ਬਦਾਵਲੀ ‘ਚ ਲਿਖਿਆ ਹੋਣ ਕਰਕੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਅਮਰ ਢਿੱਲੋਂ, ਦਵਿੰਦਰ ਲਿੱਟ, ਅਕਾਸ਼ ਛੀਨਾ, ਸਟੀਵ ਕੂੰਨਰ, ਬੀ ਕੇ ਰੱਖੜਾ, ਨਵਲਪ੍ਰੀਤ ਰੰਗੀ, ਵਿਨੈ ਸ਼ਰਮਾ,ਕੁਲਦੀਪ ਸਿੰਘ ਸਾਂਝਾ ਟੀ.ਵੀ., ਜੋਤਿਕਾ ਜਸੂਜਾ, ਗੁਰਵਿੰਦਰ ਬਰਾੜ, ਜੋਬਨ ਪ੍ਰੀਤ, ਬਲਰਾਮ ਬੱਲੀ ,ਜਗਦੀਪ ਰੰਧਾਵਾ, ਇੰਦੀ ਜੈਸਵਾਲ, ਜਗਦੇਵ ਸਿੰਘ, ਵਰਿੰਦਰ, ਖਟੜਾ, ਮਿ. ਰੌਣੀ, ਅਜ਼ੀਜ਼ ਲੱਧਾ, ਮਨਜੀਤ ਰਾਠੌਰ, ਗੁਰਪਾਲ ਗਰੇਵਾਲ, ਜੋਗੀ ਭਿੰਡਰ, ਪੰਕਜ ਸ਼ਰਮਾ, ਬਹੂਤ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।