Headlines

ਨੀਲੂ ਜਰਮਨ ਦੇ ਗ਼ਜ਼ਲ ਸੰਗ੍ਰਹਿ ” ਪਰਛਾਵਿਆਂ ਦੀ ਡਾਰ ” ਦਾ ਲੋਕ ਅਰਪਣ

ਰੋਮ ਇਟਲੀ(ਗੁਰਸ਼ਰਨ ਸੋਨੀ) -ਸਾਹਿਤ ਸੁਰ ਸੰਗਮ ਇਟਲੀ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਦੀ ਅਹਿਮ ਮੀਟਿੰਗ ਸਭਾ ਦੇ ਜਰਨਲ ਸਕੱਤਰ ਪ੍ਰੋ ਜਸਪਾਲ ਸਿੰਘ ਦੇ ਸੱਦੇ ਉੱਤੇ ਇਟਲੀ ਦੇ ਸ਼ਹਿਰ ਪਾਰਮਾਂ ਵਿੱਖੇ ਹੋਈ। ਸਭਾ ਦੀ ਬੇਹਤਰੀ ਲਈ ਹੋਈ ਇਸ ਇੱਕਤਰਤਾ ਵਿਚ ਵਿਚਾਰ ਚਰਚਾ ਤੋਂ ਇਲਾਵਾ ਸਭਾ ਦੇ ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਅਤੇ ਗਾਇਕ ਸੋਢੀ ਮੱਲ ਵਲੋਂ ਸੁਝਾਅ ਦਿੱਤਾ ਗਿਆ ਕੇ ਸਭਾ ਦੇ ਮੰਚ ਵਲੋਂ ਸਾਹਿਤਿਕ ਗਤੀਵਿਧੀਆਂ ਦੇ ਨਾਲ ਨਾਲ ਇਟਲੀ ਵਿਚ ਸੱਭਿਆਚਾਰਕ ਸਮਾਗਮ ਵੀ ਕੀਤੇ ਜਾਣ ਤਾਂ ਕੇ ਗੀਤ ਸੰਗੀਤ ਰਾਹੀਂ ਅਸੀਂ ਪਰਦੇਸਾਂ ਵਿੱਚ ਰਹਿੰਦਿਆ ਅਪਣੇ ਸੱਭਿਆਚਾਰ ਨਾਲ ਖੁੱਦ ਵੀ ਜੁੜੇ ਰਹਿ ਸਕੀਏ ਤੇ ਇਥੇ ਵੱਸਦੇ ਭਾਈਚਾਰੇ ਨੂੰ ਵੀ ਜੋੜ ਸਕੀਏ। ਇਸ ਇੱਕਤਰਤਾ ਵਿੱਚ ਜਰਮਨ ਵਸਦੀ ਪੰਜਾਬ ਦੀ ਧੀ ਨੀਲੂ ਜਰਮਨ ਦੇ ਨਵੇਂ ਗ਼ਜ਼ਲ ਸੰਗ੍ਰਹਿ ” ਪਰਛਾਵਿਆਂ ਦੀ ਡਾਰ ” ਦਾ ਸਭਾ ਵਲੋਂ ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਵੀ ਕੀਤਾ ਗਿਆ।ਇਸ ਮੌਕੇ ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਨੇ ਨੀਲੂ ਜਰਮਨ ਦੀ ਸਿਰਜਣਾ ਪ੍ਰਕਿਰਿਆ ਤੇ ਗੱਲਬਾਤ ਕਰਦਿਆਂ ਕਿਹਾ ਕਿ ਲੇਖਕਾ ਦੇ ਪਹਿਲੇ ਕਾਵਿ ਸੰਗ੍ਰਹਿ ਬੈਰਾਗ ਤੋਂ ਬਾਅਦ ਇਹ ਉਸਦਾ ਦੂਜਾ ਉੱਪਰਲਾ ਹੈ ਜਿਸਦਾ ਸਾਨੂੰ ਯੂਰਪ ਦੀ ਧਰਤੀ ਤੋਂ ਸਵਾਗਤ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਨੀਲੂ ਜਰਮਨ ਦੇ ਇਸ ਗ਼ਜ਼ਲ ਸੰਗ੍ਰਹਿ ” ਪਰਛਾਵਿਆਂ ਦੀ ਡਾਰ ” ਨੂੰ ਪੰਜਾਬੀ ਮਾਂ ਬੋਲੀ ਦੇ ਵੱਡੇ ਸਾਹਿਤਕਾਰਾਂ ਸੁਰਜੀਤ ਪਾਤਰ,ਕ੍ਰਿਸ਼ਨ ਭਨੋਟ ਤੇ ਜਸਵੀਰ ਰਾਣਾ ਵਰਗੀਆਂ ਸ਼ਖਸ਼ੀਅਤਾਂ ਦਾ ਅਸ਼ੀਰਵਾਦ ਪ੍ਰਾਪਤ ਹੈ।ਸਭਾ ਵਲੋਂ ਨੀਲੂ ਜਰਮਨ ਦੀ ਸੱਜਰੇ ਤੇ ਨਿਵੇਕਲੇ ਅਨੁਭਵ ਵਾਲੀ ਪੁਖਤਾ ਤੇ ਸਾਰਥਿਕ ਸ਼ਾਇਰੀ ਨੂੰ ਜੀ ਆਇਆਂ ਆਖਦਿਆਂ ਉਸਨੂੰ ਵਧਾਈ ਦਿੱਤੀ ਗਈ।
ਇਸ ਇੱਕਤਰਤਾ ਵਿੱਚ ਸਭਾ ਦੇ ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਮੱਲ੍ਹੀ, ਜਰਨਲ ਸਕੱਤਰ ਪ੍ਰੋ ਜਸਪਾਲ ਸਿੰਘ, ਤੇ ਦਲਜਿੰਦਰ ਰਹਿਲ ਸਮੇਤ ਹੋਰਨਾਂ ਤੋਂ ਇਲਾਵਾ ਆਤਮਾ ਸਿੰਘ ਨਿੱਝਰ, ਸਤਨਾਮ ਸਿੰਘ ਟਿਵਾਣਾ, ਸ਼ਿਵ ਇੰਦਰ ਦਿਆਲ ਸਿੰਘ, ਗੁਰਦੇਵ ਸਿੰਘ, ਸੁਖਜਿੰਦਰ ਸਿੰਘ, ਪਰਮਜੀਤ ਸਿੰਘ ਪੰਮ , ਗਾਇਕ ਸੋਢੀ ਮੱਲ , ਸਹਿਜਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ