Headlines

ਕੈਨੇਡਾ ਵਿਚ ਇਸ ਸਮੇਂ 21 ਲੱਖ ਤੋਂ ਉਪਰ ਹੈ ਕੱਚੇ ਪਰਵਾਸੀਆਂ ਦੀ ਗਿਣਤੀ

ਓਟਵਾ-ਸਟੈਟਿਸਟਿਕਸ ਕੈਨੇਡਾ ਨੇ ਹੁਣੇ ਹੀ ਇੱਕ ਵੱਡੀ ਰਿਪੋਰਟ ਜਾਰੀ ਕੀਤੀ ਜਿਸ ਵਿਚ  ਕੈਨੇਡਾ ਦੇ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਦਾ ਪਤਾ ਲੱਗਾ ਹੈ। ਇਸ ਰਿਪੋਰਟ ਮੁਤਾਬਿਕ ਇਸ ਸਮੇਂ ਕੈਨੇਡਾ ਵਿਚ ਚ ਗੈਰ ਸਥਾਈ ਨਿਵਾਸੀ (ਨਾਨ ਪਰਮਾਨੈਂਟ ਰੇਜੀਡੈਂਟ NPRs)  ਦੀ ਗਿਣਤੀ 21 ਲੱਖ 98,679 ਹੈ। ਇਸ ਗਿਣਤੀ ਵਿਚ 2021 ਦੀ ਮਰਦਮਸ਼ੁਮਾਰੀ ਤੋਂ ਇੱਕ ਮਿਲੀਅਨ ਤੋਂ ਵੀ ਵੱਧ ਦਾ ਅੰਤਰ ਹੈ।
ਤਾਜ਼ਾ ਅੰਕੜੇ ਕੈਨੇਡਾ ਵਿੱਚ NPRs ਵਿੱਚ ਸਾਲ-ਦਰ-ਸਾਲ 46% ਵਾਧਾ ਦਰਸਾਉਂਦੇ ਹਨ। ਜ਼ਿਆਦਾਤਰ ਵਾਧਾ ਵਰਕ ਅਤੇ ਸਟੱਡੀ ਪਰਮਿਟਾਂ ਵਿੱਚ ਵਾਧੇ ਤੋਂ ਆਉਂਦਾ ਹੈ।
ਦੇਸ਼ ਦੀ ਆਬਾਦੀ 1 ਜੁਲਾਈ, 2023 ਨੂੰ 4 ਕਰੋੜ 97,761 ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ।