Headlines

ਐਡਮਿੰਟਨ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ 30 ਸਤੰਬਰ ਨੂੰ

ਐਡਮਿੰਟਨ ( ਦੇ ਪ੍ਰ ਬਿ)- ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ ਵਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਸੀਨੀਅਰ ਸੈਂਟਰ 1580-48 ਸਟਰੀਟ ਐਡਮਿੰਟਨ ਵਿਖੇ 30 ਸਤੰਬਰ ਦਿਨ ਸ਼ਨੀਵਾਰ  ਨੂੰ ਦੁਪਹਿਰ 1.30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰਧਾਰਾ ਅਤੇ ਅਜੋਕੀ ਸਿਆਸਤ ਬਾਰੇ ਵਿਚਾਰ ਚਰਚਾ ਹੋਵੇਗੀ ਅਤੇ ਬਹੁਭਾਸ਼ਾਈ ਕਵੀ ਦਰਬਾਰ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਡਾ ਪੀ ਆਰ ਕਾਲੀਆ ਨਾਲ ਫੋਨ ਨੰਬਰ 780-655-0201 ਤੇ ਸੰਪਰਕ ਕੀਤਾ ਜਾ ਸਕਦਾ ਹੈ।