Headlines

ਸਰੀ ਕੁਨੈਕਟ ਵਲੋਂ ਫੰਡ ਰੇਜਿੰਗ ਡਿਨਰ 6 ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਸਰੀ ਕੁਨੈਕਟ ਵਲੋਂ ਇਕ ਫੰਡਰੇਜਿੰਗ ਡਿਨਰ ਦਾ ਆਯੋਜਨ 6 ਅਕਤੂਬਰ ਦਿਨ ਸ਼ੁਕਰਵਾਰ ਨੂੰ ਬੌਂਬੈ ਬੈਂਕੁਇਟ ਹਾਲ 7475-135 ਸਟਰੀਟ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੇਅਰ ਬਰੈਂਡਾ ਲੌਕ ਤੇ ਕੌਂਸਲ ਮੈਂਬਰਾਂ-ਹੈਰੀ ਬੈਂਸ, ਗੋਰਡਨ ਹੈਪਨਰ , ਪ੍ਰਦੀਪ ਕੂਨਰ ਤੇ ਰੋਬਿਨ ਸਟੱਟ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਪ੍ਰਬੰਧਕਾਂ ਵਲੋਂ ਸਰੀ ਕੁਨੈਕਟ ਨਾਲ ਜੁੜੇ ਮੈਂਬਰਾਂ ਤੇ ਸਮਰਥਕਾਂ ਨੂੰ ਹੁਮਹੁਮਾਕੇ ਪੁੱਜਣ ਦੀ ਅਪੀਲ ਕੀਤੀ ਹੈ।