Headlines

ਲੈਂਗਲੀ ਵਿਖੇ ਸਹੋਤਾ ਲਾਈਵ ਗਰਿਲ ਦੀ ਸ਼ਾਨਦਾਰ ਗਰੈਂਡ ਓਪਨਿੰਗ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਹੋਤਾ ਲਾਈਵ ਗਰਿਲ ਦੀ ਦੂਸਰੀ ਲੋਕੇਸ਼ਨ ਦੀ ਗਰੈਂਡ ਓਪਨਿੰਗ ਲੈਂਗਲੀ ਵਿਖੇ 192 ਸਟਰੀਟ ਅਤੇ 56 ਐਵਨਿਊ ਦੇ ਕਾਰਨਰ ਉਪਰ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਮਾਨਾਂ ਤੇ ਸਹੋਤਾ ਲਾਈਵ ਗਰਿਲ ਨਾਲ ਨੇੜਿਊਂ ਜੁੜੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਪ੍ਰਬੰਧਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕੇਕ ਕੱਟਣ ਉਪਰੰਤ ਆਏ ਮਹਿਮਾਨਾਂ ਨੂੰ ਵੱਖ ਵੱਖ ਤੇ ਸਵਾਦਿਸ਼ਟ ਪਕਵਾਨ ਪਰੋਸੇ ਗਏ ਜਿਹਨਾਂ ਦਾ ਹਰੇਕ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸਹੋਤਾ ਲਾਈਵ ਗਰਿਲ ਦੇ ਸੀਈਓ ਅਮਨਿੰਦਰ ਸਹੋਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਭਰਵਾਂ ਹੁੰਗਾਰਾ ਦੇਣ ਲਈ ਧੰਨਵਾਦ ਕੀਤਾ। ਲੈਂਗਲੀ ਵਿਖੇ ਸਥਿਤ ਰਮਾਦਾ ਹੋਟਲ ਦੇ ਕਾਰਨਰ ਤੇ ਬਣੇ ਇਸ ਅਤਿ ਆਧੁਨਿਕ ਰੈਸਟੋਰੈਂਟ ਦੀ ਸ਼ਾਨਦਾਰ ਲੋਕੇਸ਼ਨ ਅਤੇ ਗਰੈਂਡ ਓਪਨਿੰਕ ਮੌਕੇ ਸ਼ਾਨਦਾਰ ਮੇਜਬਾਨੀ ਦੀ ਹਰੇਕ ਮਹਿਮਾਨ ਨੇ ਭਰਪੂਰ ਪ੍ਰਸੰਸਾ ਕੀਤੀ।