Headlines

ਪੰਜਾਬੀ ਲੋਕ ਨਾਚ ਤੇ ਸੰਗੀਤ ਦੇ ਵਿਸ਼ਵ ਪੱਧਰੀ ਮੁਕਾਬਲੇ 6, 7, 8 ਅਕਤੂਬਰ ਨੂੰ

ਸਰੀ, 3 ਅਕਤੂਬਰ (ਹਰਦਮ ਮਾਨ)–ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ (ਆਈ.ਪੀ.ਐਫ.ਏ.) ਵੱਲੋਂ ਵਿਸ਼ਵ ਦਾ ਸਭ ਤੋਂ ਵੱਡਾ ਲੋਕ-ਨਾਚ ਅਤੇ ਸੰਗੀਤ ਮੁਕਾਬਲਾ 6, 7 ਅਤੇ 8 ਅਕਤੂਬਰ 2023 ਨੂੰ ਵੈਨਕੂਵਰ, ਬੀ.ਸੀ. (ਕੈਨੇਡਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਇਸ ਮੁਕਾਬਲੇ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸੁਖਵਿੰਦਰ ਵਿਰਕ ਨੇ ਦੱਸਿਆ ਹੈ ਕਿ ਇਸ ਮੁਕਾਬਲੇ ਵਿਚ ਭੰਗੜੇ ਅਤੇ ਗਿੱਧੇ ਦੇ ਸੀਨੀਅਰ ਅਤੇ ਜੂਨੀਅਰ ਮੁਕਾਬਲੇ ਹੋਣਗੇ।

ਉਨ੍ਹਾਂ ਕਿਹਾ ਕਿ ਵੈਨਕੂਵਰ ਖੇਤਰ ਵਿੱਚ ਪਹਿਲੀ ਵਾਰ ਪੰਜਾਬੀ ਲੋਕ ਨਾਚ (ਭੰਗੜਾ, ਲੁੱਡੀ, ਝੁੰਮਰ, ਸੰਮੀ ਅਤੇ ਮਲਵਈ ਗਿੱਧਾ) ਦੇ ਨਾਲ ਨਾਲ ਲੋਕ-ਗੀਤ ਅਤੇ ਲੋਕ-ਸਾਜ਼ਾਂ ਦੇ ਸੰਸਾਰ ਪੱਧਰੀ (ਆਨਲਾਈਨ ਅਤੇ ਲਾਈਵ) ਮੁਕਾਬਲੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਇਨ੍ਹਾਂ ਮੁਕਾਬਲਿਆਂ ਸੰਬੰਧੀ ਹੋਰ ਵੇਰਵੇ ਜਾਣਨ ਲਈ ਸੀ. ਜੇ. ਸੈਣੀ ਨਾਲ ਫੋਨ ਨੰਬਰ 604-728-4600, ਪਰਮਜੀਤ ਜਵੰਦਾ ਨਾਲ ਫੋਨ ਨੰਬਰ 604-725-7800 ਅਤੇ ਕੁਲਵਿੰਦਰ ਹੇਅਰ ਨਾਲ ਫੋਨ ਨੰਬਰ 604-961-9367 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।