Headlines

ਗੁਰੂ ਨਾਨਕ ਫੂਡ ਬੈਂਕ ਸਰੀ ਵਲੋਂ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲਾ ਦਾ ਸਨਮਾਨ

ਸਰੀ ( ਦੇ ਪ੍ਰ ਬਿ)-   ਗੁਰੂ ਨਾਨਕ ਫੂਡ ਬੈਂਕ ਸਰੀ ਦੇ ਡਾਇਰੈਕਟਰ ਅਤੇ  ਉੱਘੇ ਕਾਰੋਬਾਰੀ ,  ਸਮਾਜ ਸੇਵੀ ਸਰਦਾਰ ਜੇ ਮਿਨਹਾਸ ਵਲੋਂ ਇਥੇ ਪੁੱਜੇ ਸ੍ਰੋਮਣੀ ਕਮੇਟੀ ਮੈਂਬਰ ਸ ਹਰਪਾਲ ਸਿੰਘ ਜੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜੱਥੇਦਾਰ ਜੱਲਾ ਨੇ ਆਖਿਆ ਕਿ ਪੰਜਾਬੀਆਂ ਨੇ ਆਪਣੀ ਹਿੰਮਤ, ਦਲੇਰੀ, ਸੂਝਬੂਝ ਨਾਲ ਦੁਨੀਆਂ ਭਰ ਵਿੱਚ ਦੇਸ਼ ਅਤੇ ਕੌਮ ਦਾ ਉੱਚਾ ਕੀਤਾ ਹੈ। ਜਿੱਥੇ ਵੱਡੇ ਵੱਡੇ ਕਾਰੋਬਾਰੀ ਬਣੇ ਹਨ, ਰਾਜਨੀਤਕ ਖੇਤਰ ਵਿੱਚ ਵੀ, ਸਰਕਾਰੀ ਸੰਸਥਾਵਾਂ ਵਿੱਚ ਉਚ ਅਹੁਦਿਆਂ ਤੇ ਤਾਇਨਾਤ ਹੋ ਕੇ ਪੰਜਾਬ ਪੰਜਾਬੀ, ਪੰਜਾਬੀਅਤਾ ਦੀ ਧਾਂਕ ਜਮਾਈ ਹੈ।
ਜੱਥੇਦਾਰ ਜੱਲਾ ਨੇ ਸਰਦਾਰ ਜਤਿੰਦਰ ਜੇ ਮਿਨਹਾਸ ਦੀਆਂ ਸੇਵਾਵਾਂ ਦਾ ਜਿਕਰ ਕਰਦਿਆਂ ਆਖਿਆ ਕਿ ਇਹਨਾਂ ਨੇ ਕੋਵਿਡ ਦੇ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਲੰਗਰ ਦੀ ਪਰੰਪਰਾ ਤਹਿਤ ਇਹ ਸਭਨਾਂ ਲਈ ਫਰੀ ਫੂਡ ਸੈਂਟਰ 1313 ਬਣਾਈ ਜਿਸ ਤੋਂ ਪ੍ਰਭਾਵਿਤ ਹੋ ਕੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਿਜਟਿਂਗ ਲਈ ਆਏ। ਸਰਦਾਰ ਮਿਨਹਾਸ ਵਲੋਂ ਜਲੰਧਰ ਜ਼ਿਲ੍ਹੇ ਵਿੱਚ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਵੀ ਸੇਵਾਵਾਂ ਦਿੰਦੇ ਹਨ। ਆਦਮਪੁਰ ਵਿਖੇ ਵੀ ਆਈ ਹਸਪਤਾਲ ਨਾਮੀ ਜੋ ਕਿ ਨਾਮੀ ਸੰਸਥਾ ਹੈ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਦੀ ਟੀਮ ਦੋ ਮੈਂਬਰ ਸਰਦਾਰ ਤੇਜਵੰਤ ਸਿੰਘ, ਪਰੀਤ ਵੈਨਕੂਵਰ, ਮਿਨਹਾਸ ਜੀ ਦਾ ਛੋਟਾ ਭਰਾ ਕੁਲਜੀਤ ਮਿਨਹਾਸ , ਐਡਵੋਕੇਟ ਸਰਦਾਰ ਕੁਲਦੀਪ ਸਿੰਘ ਨਿੱਝਰ ਅਜੂਨੀ ਡੋਰਜ਼ ਵਾਲੇ,ਸਰਦਾਰ ਰਣਜੀਤ ਸਿੰਘ ਖੰਨਾ ਮਹਾਰਾਜਾ ਟੂਰ ਐਂਡ ਟਰੈਵਲ, ਸਰਦਾਰ ਕਮਲਜੀਤ ਸਿੰਘ ਸਾਬਕਾ ਸਰਪੰਚ ਚਾਵਾ, ਸਰਦਾਰ ਬਲਵੀਰ ਸਿੰਘ ਮਾਂਗਟ ਰਾਮਪੁਰ, ਸਰਦਾਰ ਝਿਲਮਣ ਸਿੰਘ, ਸਰਦਾਰ ਗੁਰਿੰਦਰ ਸਿੰਘ ਚਹਿਲ ਦਲੇਆਂ, ਸਰਦਾਰ ਤੇਜਵੰਤ ਸਿੰਘ ਗਿੱਲ ਧਮੋਟ ਕਲਾਂ, ਸਰਦਾਰ ਸਰਬਜੀਤ ਸਿੰਘ ਪ੍ਰਚਾਰਕ, ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸਰਦਾਰ ਮਿਨਹਾਸ ਨੇ ਜਥੇ ਜੱਲਾ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ , ਉਹਨਾਂ ਦੇ ਇਥੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ। ਉਹਨਾਂ ਗੁਰੂ ਨਾਨਕ ਫੂਡ ਬੈਂਕ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਦੱਸਿਆ ਤੇ ਲੋਕਾਂ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ ।