Headlines

ਵਿਦੇਸ਼ ਮੰਤਰੀ ਜੋਲੀ ਵਲੋਂ ਭਾਰਤ ਨਾਲ ਨਿੱਜੀ ਕੂਟਨੀਤਕ ਗੱਲਬਾਤ ਦੀ ਅਪੀਲ

ਭਾਰਤ ਵਿਚ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਿਸ ਜਾਣ ਦੇ ਆਦੇਸ਼ਾਂ ਉਪਰ ਟਿਪਣੀ ਤੋਂ ਇਨਕਾਰ-

ਓਟਵਾ ( ਦੇ ਪ੍ਰ ਬਿ)- ਭਾਰਤ ਵਲੋਂ ਨਵੀਂ ਦਿੱਲੀ ਸਥਿਤ ਕੈਨੇਡੀਅਨ ਦੂਤਾਵਾਸ ਚੋਂ  ਲਗਪਗ 41 ਡਿਪਲੋਮੈਟ ਨੂੰ 10 ਅਕਤੂਬਰ ਤੱਕ ਵਾਪਿਸ ਬੁਲਾਏ ਜਾਣ ਦਾ ਖਬਰ ਤੋਂ ਬਾਦ  ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੌਲੀ ਨੇ ਮੰਗਲਵਾਰ ਨੂੰ ਭਾਰਤ ਨਾਲ ਦੁਵੱਲੇ ਸਬੰਧਾਂ ਦੀ ਬਹਾਲੀ ਲਈ ਨਿੱਜੀ ਕੂਟਨੀਤਕ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਦੇ ਪੰਜਾਬ ਰਾਜ ਵਿੱਚ ਵੱਖਰੇ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਆਗੂ ਦੀ ਹੱਤਿਆ ਵਿੱਚ ਭਾਰਤੀ  ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡੀਅਨ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ।

ਵਿਦੇਸ਼ ਮੰਤਰੀ ਜੋਲੀ ਨੇ ਕਿਹਾ ਹੈ ਕਿ ਉਹ ਭਾਰਤ ਵਲੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਿਸ ਬੁਲਾਏ ਜਾਣ ਦੇ ਆਦੇਸ਼ਾਂ ਬਾਰੇ ਕੋਈ ਟਿੱਪਣੀ ਨਹੀਂ ਕਰੇਗੀ ਜਿਸ ਵਿੱਚ ਭਾਰਤ ਨੇ ਔਟਵਾ ਨੂੰ ਕਿਹਾ ਹੈ ਕਿ ਉਸਨੂੰ 10 ਅਕਤੂਬਰ ਤੱਕ 62 ਵਿੱਚੋਂ 41 ਡਿਪਲੋਮੈਟਾਂ ਨੂੰ ਵਾਪਸ ਲੈਣਾ ਚਾਹੀਦਾ ਹੈ।

ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਜੋਲੀ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਇੱਕ ਮਜ਼ਬੂਤ ਕੂਟਨੀਤਕ ਸਬੰਧਾਂ ਵਿੱਚ ਵਿਸ਼ਵਾਸ ਕਰਦੇ ਹਾਂ। ਉਹਨਾਂ ਨਾਲ ਹੀ  ਕਿਹਾ ਕਿ ਉਹ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਬਾਰੇ ਜਨਤਕ ਚਰਚਾ ਵਿੱਚ ਨਹੀਂ ਪੈਣਾ ਚਾਹੁੰਦੀ।