Headlines

ਡਾ ਸ਼ਰਨਜੀਤ ਕੌਰ ਭਾਰਤ ਦੀ ਮੁੜ ਵਸੇਬਾ ਕੌਂਸਲ ਦੇ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ- ਡਾ: ਸ਼ਰਨਜੀਤ ਕੌਰ ਨੂੰ ਭਾਰਤ ਦੀ ਮੁੜ ਵਸੇਬਾ ਕੌਂਸਲ ਦੀ ਨਵੀਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ । ਉੱਘੇ ਸਮਾਜ ਸੇਵੀ ਅਤੇ ਦਿਵਯਾਂਗਜਨ ਭਾਈਚਾਰੇ ਦੀ ਭਲਾਈ ਦੇ ਖੇਤਰ ਵਿੱਚ ਇੱਕ ਮੋਹਰੀ ਕਾਰਕੁੰਨ ਡਾ: ਸ਼ਰਨਜੀਤ ਕੌਰ ਨੇ ਬੀਤੇ ਦਿਨ ਭਾਰਤੀ ਮੁੜ ਵਸੇਬਾ ਕੌਂਸਲ (ਆਰਸੀਆਈ) ਦੀ ਨਵੀਂ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ।ਡਾ: ਸ਼ਰਨਜੀਤ ਕੌਰ ਜਿਹਨਾਂ ਦਾ ਆਪਣੇ ਖੇਤਰ ਵਿਚ 28 ਸਾਲਾਂ ਤੋਂ ਵੱਧ ਸਮੇਂ  ਦਾ ਤਜੁਰਬਾ ਹੈ, ਅਪਾਹਜ ਬੱਚਿਆਂ ਦੇ ਵਿਕਾਸ ਅਤੇ ਸਸ਼ਕਤੀਕਰਨ ਲਈ ਕੰਮ ਕਰਨਗੇ।