Headlines

ਖ਼ਾਲਸਾਈ ਰੰਗ ਵਿੱਚ ਰੰਗਿਆ ਇਟਲੀ ਦਾ ਤੈਰਾਚੀਨਾ ਸ਼ਹਿਰ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419ਵੇੰ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਟਲੀ ਦੇ ਲਾਤੀਨਾ ਜਿਲ਼੍ਹੇ ਦੇ ਸਮੁੰਦਰ ਕੰਡੇ ਤੇ ਖੂਬਸੂਰਤ ਪਹਾੜੀਆਂ ਵਿੱਚ ਵਸੇ ਪ੍ਰਸਿੱਧ ਸ਼ਹਿਰ ਚ, ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੈਰਾਚੀਨਾ ਸਹਿਰ ਚ’ ਸ਼ਾਨੋ ਸ਼ੌਕਤ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਤਿੰਨ ਦਿਨਾ ਗੁਰਮਿਤ ਸਮਾਗਮ ਕਰਵਾਇਆ ਗਿਆ ।ਉਪਰੰਤ ਐਤਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘ ਦੀ ਅਗਵਾਈ ਹੇਠ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੈਰਾਚੀਨਾ ਸ਼ਹਿਰ ਦੇ ਪਿਆਸਾ ਮਰਕਾਤੋ ਕਾਪੈਰਤੋ ਤੋ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਖਾਲਸਾਈ ਰੰਗ ਵਿੱਚ ਰੰਗੇ ਤੈਰਾਚੀਨਾ ਸ਼ਹਿਰ ਦੀਆਂ ਗਲੀਆਂ ਵਿੱਚੋ ਹੁੰਦਾ ਹੋਇਆ ਨਗਰ ਕੀਰਤਨ ਮੁੜ ਆਰੰਭਤਾ ਵਾਲੇ ਸਥਾਨ ਆ ਪਹੁੰਚਿਆ, ਜਿੱਥੇ ਪੰਥ ਦੇ ਰਾਗੀ ਸਿੰਘਾ ਵੱਲੋਂ ਗੁਰੂ ਇਤਿਹਾਸ ਤੋ ਜਾਣੂ ਕਰਵਾਇਆ। ਇਸ ਮੌਕੇ ਖੁਸੀ ਦੀ ਗੱਲ ਇਹ ਰਾਹੀ ਕਿ ਪਹਿਲੀ ਵਾਰ ਸ਼ਹਿਰ ਦੇ ਵਾਇਸ ਮੇਅਰ ਕਲੌਦੀਓ ਫਾਲੀਚੇ ਵੱਲੋ ਮਰਿਆਦਾ ਅਨੁਸਾਰ ਨੰਗੇ ਪੈਰੀਂ ਨਗਰ ਕੀਰਤਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁੱਲਾਂ ਨਾਲ ਸਜੀ ਪਾਲਕੀ ਵਾਲੀ ਗੱਡੀ ਦੇ ਮਗਰ ਮਗਰ ਪਰਕਰਮਾ ਕਰਦੇ ਨਜ਼ਰ ਆਏ। ਦੂਜੇ ਪਾਸੇ ਗੱਤਕਾ ਸਿੰਘਾ ਵੱਲੋਂ ਹੈਰਾਨ ਕਰਨ ਵਾਲੇ ਗੱਤਕੇ ਦੇ ਜੌਹਰ ਦਿਖਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ , ਪ੍ਰਸਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਨਗਰ ਕੀਰਤਨ ਵਿੱਚ ਸੰਗਤਾਂ ਲਈ ਗੁਰੂ ਮਰਿਆਦਾ ਅਨੁਸਾਰ ਪੰਗਤ ਵਿੱਚ ਬੈਠਾ ਕੇ ਲੰਗਰ ਛਕਾਇਆ ਗਿਆ। ਜਿਸ ਲਈ ਪ੍ਰਬੰਧਕ ਤੇ ਸੇਵਾਦਾਰ ਵਧਾਈ ਦੇ ਪਾਤਰ ਹਨ । ਜਿੰਨਾ ਨੇ ਲੰਗਰ ਦੀ ਪ੍ਰੰਮਪਰਾ ਨੂੰ ਕਾਇਮ ਰੱਖਿਆ।