Headlines

ਕੇਂਦਰੀ ਟੀਮ ਨੂੰ ਐਸ ਵਾਈ ਐਲ ਦੀ ਜ਼ਮੀਨ ਦਾ ਸਰਵੇਖਣ ਨਹੀਂ ਕਰਨ ਦੇਵੇਗੀ ਮਾਨ ਸਰਕਾਰ

ਚੰਡੀਗੜ੍ਹ-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਥੇ ਇਕ ਬਿਆਨ ਰਾਹੀ  ਕਿਹਾ ਹੈ ਕਿ  20-21 ਅਕਤੂਬਰ ਨੂੰ ਹੋਣ ਵਾਲੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਾਨੂੰਨੀ ਹੈ ਤੇ ਇਹ ਹੋਵੇਗਾ। ਇਸ ਦੇ ਨਾਲ ਐਲਾਨ ਕੀਤਾ ਕਿ ਕਿਸੇ ਵੀ ਕੇਂਦਰੀ ਟੀਮ ਨੂੰ ਐੱਸ.ਵਾਈ ਐੱਲ ਨਹਿਰ ਦੀ ਉਸਾਰੀ ਲਈ ਐਕੁਆਇਰ ਕੀਤੀ ਜ਼ਮੀਨ ਦਾ ਸਰਵੇਖਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।