Headlines

ਫਿਰ ਪਰਤੇ ਭਾਰਤੀ ਹਾਕੀ ਦੇ ਸੋਨ ਸੁਨਹਿਰੀ ਦਿਨ

ਪ੍ਰਿੰ. ਸਰਵਣ ਸਿੰਘ—

ਹਾਕੀ ਜਗਤ ਵਿੱਚ ਭਾਰਤੀ ਹਾਕੀ ਟੀਮ ਦੀ ਫਿਰ ਬੱਲੇ-ਬੱਲੇ ਹੋ ਰਹੀ ਹੈ। 2021 `ਚ ਭਾਰਤੀ ਹਾਕੀ ਟੀਮ ਟੋਕੀਓ ਦੀਆਂ ਉਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ `ਤੇ ਚੜ੍ਹੀ, ਫਿਰ ਬਰਮਿੰਘਮ ਦੀਆਂ ਕਾਮਨਵੈਲਥ ਖੇਡਾਂ ਦੇ ਵਿਕਟਰੀ ਸਟੈਂਡ ਉਤੇ ਤੇ ਹੁਣ ਹਾਂਗਜ਼ੂ ਦੀਆਂ ਏਸਿ਼ਆਈ ਖੇਡਾਂ ਦੇ ਜਿੱਤ ਮੰਚ `ਤੇ ਚੜ੍ਹੀ ਹੈ। ਇਸ ਵੇਲੇ ਭਾਰਤੀ ਹਾਕੀ ਟੀਮ ਕੋਲ ਉਲੰਪਿਕ ਖੇਡਾਂ ਦਾ ਬਰੌਂਜ, ਕਾਮਨਵੈਲਥ ਖੇਡਾਂ ਦਾ ਸਿਲਵਰ ਤੇ ਏਸਿ਼ਆਈ ਖੇਡਾਂ ਦਾ ਗੋਲਡ ਮੈਡਲ ਹੈ। ਖੁਸ਼ੀਆਂ ਮਨਾਉਣਾ, ਮਾਨ ਸਨਮਾਨ ਲੈਣੇ, ਹਾਕੀ ਖਿਡਾਰੀਆਂ ਦਾ ਹੱਕ ਹੈ। ਪਰ ਜਿੱਤਾਂ ਨੂੰ ਬਰਕਰਾਰ ਰੱਖਣ ਤੇ ਪੈਰਿਸ Eਲੰਪਿਕ ਦੀਆਂ ਖੇਡਾਂ ਦਾ ਚੈਂਪੀਅਨ ਬਣਨ ਲਈ ਭਾਰਤੀ ਹਾਕੀ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ। ਰਤਾ ਵੀ ਅਵੇਸਲੇ ਹੋਏ ਤਾਂ ਹਾਰ ਮੁੜ ਬੂਹੇ ਖੜ੍ਹੀ ਹੋਵੇਗੀ।
1928 ਤੋਂ 1956 ਦਾ ਸਮਾਂ ਇੰਡੀਆ/ਭਾਰਤ ਦੀ ਹਾਕੀ ਦਾ ਸੁਨਹਿਰੀ ਸਮਾਂ ਸੀ। ਉਹਨੀਂ ਦਿਨੀਂ ਤਿੰਨ ਵਾਰ ਬ੍ਰਿਟਿਸ਼ ਇੰਡੀਆ ਤੇ ਤਿੰਨ ਵਾਰ ਸੁਤੰਤਰ ਭਾਰਤ ਦੀ ਹਾਕੀ ਟੀਮ ਲਗਾਤਾਰ Eਲੰਪਿਕ ਚੈਂਪੀਅਨ ਬਣੀ ਸੀ। ਇੰਡੀਆ ਵਿੱਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ।1908 ਵਿੱਚ ਲੰਡਨ ਦੀਆਂ ਉਲੰਪਿਕ ਖੇਡਾਂ ’ਚ ਹਾਕੀ ਪਹਿਲੀ ਵਾਰ ਖੇਡੀ ਗਈ ਸੀ ਜਿਸ ਦਾ ਗੋਲਡ ਮੈਡਲ ਗ੍ਰੇਟ ਬਰਤਾਨੀਆ ਨੇ ਜਿੱਤਿਆ।1920 ਵਿੱਚ ਐਂਟਵਰਪ ਦੀਆਂ ਉਲੰਪਿਕ ਖੇਡਾਂ ’ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਗ੍ਰੇਟ ਬਰਤਾਨੀਆ ਮੁੜ ਜੇਤ¨ ਰਿਹਾ।ਤਦ ਤਕ ਅੰਗਰੇਜ਼ਾਂ ਨੇ ਹਾਕੀ ਇੰਡੀਆ ਵਿੱਚ ਪੁਚਾ ਦਿੱਤੀ।ਫੌਜੀ ਛਾਉਣੀਆਂ `ਚ ਹਾਕੀ ਦੇ ਮੈਚ ਹੋਣ ਲੱਗੇ।ਪੰਜਾਬ ਵਿੱਚ ਉਸ ਵਰਗੀ ਦੇਸੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ। ਸੋ ਹਾਕੀ ਦੀ ਖੇਡ ਪµਜਾਬੀਆਂ ਨੂੰ ਤੁਰਤ ਭਾਅ ਗਈ।
1928 ਦੀਆਂ 9ਵੀਆਂ ਉਲੰਪਿਕ ਖੇਡਾਂ ਐਮਸਟਰਡਮ ਵਿਖੇ ਹੋਈਆਂ ਤਾਂ ਹਾਕੀ ਪੱਕੇ ਤੌਰ ’ਤੇ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰ ਲਈ ਗਈ।ਉਥੇ ਇੰਡੀਆ ਦੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ `ਚ ਭਾਗ ਲਿਆ ਤੇ ਸੋਨੇ ਦਾ ਤਗਮਾ ਜਿੱਤਿਆ।1932 ਵਿਚ ਲਾਸ ਏਂਜਲਸ, 1936 ਬਰਲਿਨ, 1948 ਲੰਡਨ, 1952 ਹੈੱਲਸਿੰਕੀ ਤੇ 1956 ਵਿੱਚ ਮੈੱਲਬੌਰਨ ਦੀਆਂ ਉਲੰਪਿਕ ਖੇਡਾਂ ’ਚੋਂ ਇੰਡੀਆ/ਭਾਰਤ ਦੀਆਂ ਹਾਕੀ ਟੀਮਾਂ ਲਗਾਤਾਰ ਗੋਲਡ ਮੈਡਲ ਜਿੱਤੀਆਂ। 1940 ਤੇ 44 ਦੀਆਂ Eਲµਪਿਕ ਖੇਡਾਂ ਦ¨ਜੀ ਵਿਸ਼ਵ ਜµਗ ਕਾਰਨ ਹੋ ਨਾ ਸਕੀਆਂ।ਮੈੱਲਬੌਰਨ ਵਿੱਚ ਭਾਰਤੀ ਟੀਮ ਨੇ 38 ਗੋਲ ਕੀਤੇ ਤੇ ਆਪਣੇ ਸਿਰ ਇੱਕ ਵੀ ਗੋਲ ਨਾ ਹੋਣ ਦਿੱਤਾ!
1960 ਦੀਆਂ Eਲµਪਿਕ ਖੇਡਾਂ ਵਿੱਚ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਤੋਂ 1-0 ਗੋਲ ’ਤੇ ਹਾਰੀ। ਭਾਰਤੀ ਟੀਮ ਨੇ ਟੋਕੀE ਦੀਆਂ Eਲµਪਿਕ ਖੇਡਾਂ-1964 ’ਚੋਂ ਫਿਰ ਗੋਲਡ ਮੈਡਲ ਜਿੱਤਿਆ।ਉਸ ਨੇ 1966 ਵਿੱਚ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਵੀ ਜਿੱਤ ਲਿਆ।1975 `ਚ ਵਿਸ਼ਵ ਹਾਕੀ ਕੱਪ ਜਿੱਤਿਆ ਤੇ 1980 ਵਿੱਚ ਮਾਸਕੋ ਦੀਆਂ Eਲµਪਿਕ ਖੇਡਾਂ ’ਚੋਂ ਮੁੜ ਸੋਨੇ ਦਾ ਤਗਮਾ ਫੁੰਡਿਆ। ਫਿਰ 41 ਸਾਲ ਭਾਰਤੀ ਹਾਕੀ ਟੀਮਾਂ Eਲµਪਿਕ ਖੇਡਾਂ, ਵਰਲਡ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ ਮµਚ ’ਤੇ ਇਕ ਵਾਰ ਵੀ ਨਹੀਂ ਸੀ ਚੜ੍ਹ ਸਕੀਆਂ। ਇਹ ਔੜ ਆਖ਼ਰ ਟੋਕੀE-2021 ਦੀਆਂ Eਲੰਪਿਕ ਖੇਡਾਂ `ਚ ਟੁੱਟੀ।
ਹਾਕੀ ਦੀ ਖੇਡ ਹੁਣ ਤਕ 24 ਵਾਰ Eਲੰਪਿਕ ਖੇਡਾਂ `ਚ ਖੇਡੀ ਗਈ। 8 ਵਾਰ ਇੰਡੀਆ ਜਿੱਤਿਆ, 4 ਵਾਰ ਜਰਮਨੀ, 3 ਵਾਰ ਪਾਕਿਸਤਾਨ, 3 ਵਾਰ ਗ੍ਰੇਟ ਬ੍ਰਿਟਨ, 2 ਵਾਰ ਨੀਦਰਲੈਂਡਜ਼ ਅਤੇ 1-1 ਵਾਰ ਆਸਟ੍ਰੇਲੀਆ, ਬੈਲਜੀਅਮ, ਨਿਊਜ਼ੀਲੈਂਡ ਤੇ ਅਰਜਨਟੀਨਾ। ਹਾਕੀ ਦਾ ਵਰਲਡ ਕੱਪ 4 ਵਾਰ ਪਾਕਿਸਤਾਨ, 3 ਵਾਰ ਨੀਦਰਲੈਂਡਜ਼, 3 ਵਾਰ ਆਸਟ੍ਰੇਲੀਆ, 3 ਵਾਰ ਜਰਮਨੀ, 1 ਵਾਰ ਇੰਡੀਆ ਤੇ 1 ਵਾਰ ਬੈਲਜੀਅਮ ਜਿੱਤੇ ਹਨ। ਏਸਿ਼ਆਈ ਖੇਡਾਂ `ਚੋਂ ਹਾਕੀ ਦਾ ਗੋਲਡ ਮੈਡਲ 8 ਵਾਰ ਪਾਕਿਸਤਾਨ, 4 ਵਾਰ ਭਾਰਤ, 4 ਵਾਰ ਦੱਖਣੀ ਕੋਰੀਆ ਤੇ 1 ਵਾਰ ਜਪਾਨ ਨੇ ਜਿੱਤਿਆ।
ਇਸ ਲੇਖੇ ਪੱਤੇ `ਚ ਇਕ ਹੋਰ ਵੇਰਵਾ ਵੀ ਸ਼ਾਮਲ ਕਰਨ ਵਾਲਾ ਹੈ। ਪੰਜਾਬੀਆਂ ਨੂੰ ਕਾਫੀ ਸਾਰੇ ਭਾਰਤੀਆਂ ਤੇ ਕੁਝ ਕੁ ਪੰਜਾਬੀਆਂ ਵੱਲੋਂ ਅਕਸਰ ਨਿੰਦਿਆ ਤੇ ਤ੍ਰਿਸਕਾਰਿਆ ਜਾਂਦੈ। ਪੰਜਾਬੀ ਨੌਜੁਆਨਾਂ ਨੂੰ ਨਿਕੰਮੇ, ਅਣਪੜ੍ਹ, ਨਸ਼ੱਈ, ਗੈਂਗਸਟਰ ਤੇ ਹੋਰ ਪਤਾ ਨਹੀਂ ਕੀ ਕੀ ਊਜਾਂ ਲਾ ਕੇ ਅੱਤਵਾਦੀ ਤੇ ਵੱਖਵਾਦੀ ਆਦਿ ਪ੍ਰਚਾਰਿਆ ਜਾਂਦੈ। ਜਿਸ ਹਾਕੀ ਦੀ ਖੇਡ `ਤੇ ਭਾਰਤ ਐਨਾ ਮਾਣ ਕਰ ਰਿਹੈ, ਕੀ ਸਾਰੇ ਭਾਰਤੀਆਂ ਨੂੰ ਪਤਾ ਹੈ ਕਿ ਉਸ ਦੀਆਂ ਵੱਡੀਆਂ ਜਿੱਤਾਂ ਵਿੱਚ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਕਿੱਡਾ ਵੱਡਾ ਯੋਗਦਾਨ ਹੈ?
ਭਾਰਤੀ ਹਾਕੀ ਟੀਮਾਂ `ਚ ਪµਜਾਬੀ ਖਿਡਾਰੀਆਂ ਦਾ ਯੋਗਦਾਨ
ਭਾਰਤ `ਚ ਪੰਜਾਬੀ ਬੇਸ਼ਕ ਦੋ ਢਾਈ ਫੀਸਦੀ ਹੀ ਹਨ ਪਰ ਭਾਰਤੀ ਹਾਕੀ ਟੀਮਾਂ `ਚ ਪµਜਾਬੀ ਖਿਡਾਰੀਆਂ ਦਾ ਮੁੱਢ ਤੋਂ ਬੋਲਬਾਲਾ ਰਿਹਾ ਹੈ। 1928 ਦੀਆਂ Eਲµਪਿਕ ਖੇਡਾਂ ਵਿੱਚ ਇੰਡੀਆ ਦੀ ਜਿਹੜੀ ਟੀਮ ਸੋਨੇ ਦਾ ਤਗਮਾ ਜਿੱਤੀ ਉਸ ਵਿਚ 5 ਖਿਡਾਰੀ ਪµਜਾਬੀ ਸਨ। 1932 ਵਿੱਚ ਦੁਬਾਰਾ Eਲµਪਿਕ ਚੈਂਪੀਅਨ ਬਣੀ ਤਾਂ ਪµਜਾਬੀ ਖਿਡਾਰੀਆਂ ਦੀ ਗਿਣਤੀ 7 ਹੋ ਗਈ। ਟੀਮ ਦਾ ਕਪਤਾਨ ਪµਜਾਬ ਦਾ ਲਾਲ ਸ਼ਾਹ ਬੁਖਾਰੀ ਬਣਿਆ। ਵੀਹ ਤੋਂ ਵੱਧ ਪµਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ ਜਿਨ੍ਹਾਂ `ਚ ਬਲਬੀਰ ਸਿµਘ ਸੀਨੀਅਰ, ਊਧਮ ਸਿµਘ, ਗੁਰਦੇਵ ਸਿµਘ, ਚਰਨਜੀਤ ਸਿµਘ, ਪ੍ਰਿਥੀਪਾਲ ਸਿµਘ, ਗੁਰਬਖ਼ਸ਼ ਸਿµਘ, ਹਰਮੀਕ ਸਿµਘ, ਹਰਬਿµਦਰ ਸਿµਘ, ਅਜੀਤਪਾਲ ਸਿµਘ, ਸੁਰਿµਦਰ ਸਿµਘ ਸੋਢੀ, ਸੁਰਜੀਤ ਸਿµਘ, ਪਰਗਟ ਸਿµਘ, ਰਮਨਦੀਪ ਸਿµਘ, ਗਗਨਅਜੀਤ ਸਿµਘ, ਰਾਜਪਾਲ ਸਿµਘ, ਬਲਜੀਤ ਸਿµਘ, ਸਰਦਾਰਾ ਸਿµਘ, ਮਨਪ੍ਰੀਤ ਸਿµਘ ਤੇ ਹਰਮਨਪ੍ਰੀਤ ਸਿੰਘ ਆਦਿ ਗਿਣਾਏ ਜਾ ਸਕਦੇ ਹਨ। ਹਾਕੀ ਦੀ ਖੇਡ ਵਿਚ ਪµਜਾਬ ਦੇ ਸੌ ਤੋਂ ਵੱਧ Eਲµਪੀਅਨ ਹਨ। ਕਈਆਂ ਨੇ Eਲµਪਿਕ ਖੇਡਾਂ ਦੇ ਦੋ-ਦੋ ਤਿµਨ-ਤਿµਨ ਗੋਲਡ ਮੈਡਲ ਜਿੱਤੇ ਹਨ। ਊਧਮ ਸਿµਘ ਨੇ ਚਾਰ Eਲµਪਿਕਸ ਵਿੱਚੋਂ ਇਕ ਚਾਂਦੀ ਤੇ ਤਿµਨ ਸੋਨੇ ਦੇ ਤਗਮੇ ਜਿੱਤੇ ਜੋ ਹੁਣ ਤਕ ਰਿਕਾਰਡ ਹੈ।
1947 ਵਿੱਚ ਪਾਕਿਸਤਾਨ ਬਣਨ ਨਾਲ ਪµਜਾਬ ਦੋ ਮੁਲਕਾਂ ਵਿਚਕਾਰ ਵµਡਿਆ ਗਿਆ। ਫਿਰ ਏਸ਼ਿਆਈ ਖੇਡਾਂ ਤੇ Eਲµਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਆਮ ਕਰ ਕੇ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਲੱਗੇ ਜਾਂ ਇµਜ ਕਹਿ ਲE ਕਿ ਚੜ੍ਹਦੇ ਤੇ ਲਹਿµਦੇ ਪµਜਾਬੀਆਂ ਵਿਚਕਾਰ ਹੋਣ ਲੱਗੇ। ਮੈਚ ਭਾਵੇਂ ਮੈਲਬੌਰਨ ’ਚ ਖੇਡਿਆ ਜਾਂਦਾ, ਭਾਵੇਂ ਰੋਮ, ਟੋਕੀE, ਬੈਂਕਾਕ, ਤਹਿਰਾਨ ਜਾਂ ਕੁਆਲਾਲµਪਰ, ਇਕ ਪਾਸੇ ਏਧਰਲੇ ਪµਜਾਬੀ ਹੁµਦੇ ਤੇ ਦ¨ਜੇ ਪਾਸੇ Eਧਰਲੇ ਪµਜਾਬੀ। ਬਾਈਆਂ ’ਚੋਂ ਪµਦਰਾਂ ਸੋਲਾਂ ਖਿਡਾਰੀ ਪµਜਾਬੀ ਹੋਣ ਕਰਕੇ ਖੇਡ ਮੈਦਾਨ ਦੀ ਬੋਲੀ ਪµਜਾਬੀ ਹੁµਦੀ ਤੇ ‘ਲਈਂ ਨ¨ਰਿਆ, ਦੇਈਂ ਬੀਰਿਆ’ ਹੋਈ ਜਾਂਦੀ!
1948 ਦੀਆਂ Eਲµਪਿਕ ਖੇਡਾਂ ਸਮੇਂ ਭਾਰਤੀ ਹਾਕੀ ਟੀਮ `ਚ 6 ਖਿਡਾਰੀ ਪµਜਾਬ ਦੇ ਖੇਡੇ: ਨµਦੀ ਸਿµਘ, ਕੇਸ਼ਵ ਦੱਤ, ਜਸਵµਤ ਸਿµਘ, ਬਾਵਾ ਤ੍ਰਿਲੋਚਣ ਸਿµਘ, ਅਮੀਰ ਕੁਮਾਰ ਤੇ ਬਲਬੀਰ ਸਿµਘ। 1952 `ਚ ਬਲਬੀਰ ਸਿµਘ, ਧਰਮ ਸਿµਘ, ਸਵਰ¨ਪ ਸਿµਘ, ਕੇਸ਼ਵ ਦੱਤ, ਜਸਵµਤ ਸਿµਘ, ਰਘਬੀਰ ਲਾਲ, ਨµਦੀ ਸਿµਘ ਤੇ ਊਧਮ ਸਿµਘ ਖੇਡੇ। ਮੈਲਬੌਰਨ-1956 `ਚ ਬਲਬੀਰ ਸਿµਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਤੇ ਪµਜਾਬ ਦੇ 13 ਖਿਡਾਰੀ ਭਾਰਤੀ ਟੀਮ `ਚ ਖੇਡ ਰਹੇ ਸਨ: ਬਲਬੀਰ ਸਿµਘ, ਊਧਮ ਸਿµਘ, ਅਮੀਰ ਕੁਮਾਰ, ਰਘਬੀਰ ਲਾਲ, ਬਖਸ਼ੀਸ਼ ਸਿµਘ, ਹਰਦਿਆਲ ਸਿµਘ, ਆਰ. ਐੱਸ. ਭੋਲਾ, ਹਰੀ ਪਾਲ ਕੌਸ਼ਿਕ, ਬਾਲਕ੍ਰਿਸ਼ਨ ਸਿµਘ, ਗੁਰਦੇਵ ਸਿµਘ, ਚਾਰਲਸ ਸਟੀਫਨ, E. ਪੀ. ਮਲੋਤ੍ਹਰਾ ਤੇ ਏ. ਐੱਸ. ਬਖਸ਼ੀ।
1960 `ਚ ਰੋਮ ਦੀਆਂ Eਲµਪਿਕ ਖੇਡਾਂ ’ਚ ਪµਜਾਬ ਤੋਂ ਪ੍ਰਿਥੀਪਾਲ ਸਿµਘ, ਚਰਨਜੀਤ ਸਿµਘ, ਮਹਿµਦਰ ਲਾਲ, ਊਧਮ ਸਿµਘ, ਜਸਵµਤ ਸਿµਘ, ਆਰ. ਐੱਸ. ਭੋਲਾ, ਹਰੀ ਪਾਲ ਕੌਸ਼ਿਕ ਤੇ ਬਾਲਕ੍ਰਿਸ਼ਨ ਸਿµਘ ਖੇਡੇ। ਟੋਕੀE-1964 `ਚ ਕਪਤਾਨ ਚਰਨਜੀਤ ਸਿµਘ, ਪ੍ਰਿਥੀਪਾਲ ਸਿµਘ, ਗੁਰਬਖ਼ਸ਼ ਸਿµਘ, ਧਰਮ ਸਿµਘ, ਊਧਮ ਸਿµਘ, ਮਹਿµਦਰ ਲਾਲ, ਬਲਬੀਰ ਸਿµਘ, ਦਰਸ਼ਨ ਸਿµਘ, ਜਗਜੀਤ ਸਿµਘ ਤੇ ਹਰੀ ਪਾਲ ਕੌਸ਼ਿਕ ਨੇ ਭਾਰਤੀ ਟੀਮ ƒ ਰµਗ ਭਾਗ ਲਾਏ। ਮੈਕਸੀਕੋ-1968 ਵਿੱਚ ਪ੍ਰਿਥੀਪਾਲ ਸਿµਘ ਤੇ ਗੁਰਬਖ਼ਸ਼ ਸਿµਘ ਕਪਤਾਨ ਸਨ। ਉਨ੍ਹਾਂ ਨਾਲ ਤਿµਨ ਬਲਬੀਰ ਸਿµਘ, ਧਰਮ ਸਿµਘ, ਹਰਮੀਕ ਸਿµਘ, ਇµਦਰ ਸਿµਘ, ਅਜੀਤਪਾਲ ਸਿµਘ, ਹਰਬਿµਦਰ ਸਿµਘ ਤੇ ਤਰਸੇਮ ਸਿµਘ ਪµਜਾਬ ਤੋਂ ਸਨ।
ਅਨੇਕਾਂ ਪµਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯ¨ਗµਡਾ, ਤਨਜ਼ਾਨੀਆਂ, ਮਲੇਸ਼ੀਆ, ਹਾਂਗਕਾਂਗ, ਸਿµਘਾਪੁਰ, ਇµਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿੱਚ Eਲµਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪਾਂ ਵਿੱਚ ਖੇਡ ਚੁੱਕੇ ਹਨ। ਹਾਕੀ ƒ ਭਾਰਤ, ਖ਼ਾਸ ਕਰਕੇ ਪµਜਾਬੀਆਂ ਦੀ ਕੌਮੀ ਖੇਡ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਇਕ ਵਾਰ ਕੀਨੀਆ ਦੇ 11 ਖਿਡਾਰੀ ਜ¨ੜਿਆਂ ਵਾਲੇ ਸਰਦਾਰ ਸਨ ਤੇ 1966 ਵਿੱਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਵਿਚ 11 ’ਚੋਂ ਦਸਾਂ ਦੇ ਜ¨ੜਿਆਂ ਉਤੇ ਰੁਮਾਲ ਸਨ। ਮਿਊਨਿਖ ਦੀਆਂ Eਲµਪਿਕ ਖੇਡਾਂ ’ਚ ਪਾਕਿਸਤਾਨ, ਭਾਰਤ, ਕੀਨੀਆ, ਯ¨ਗµਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ 40 ਖਿਡਾਰੀ ਪµਜਾਬੀ ਮ¨ਲ ਦੇ ਸਨ। 2 ਸਤµਬਰ 1972 ƒ ਜੋ ਮੈਚ ਭਾਰਤ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਉਸ ਵਿਚ 15 ਖਿਡਾਰੀਆਂ ਦੇ ਜ¨ੜਿਆਂ ਉਤੇ ਰੁਮਾਲ ਬµਨ੍ਹੇ ਹੋਏ ਸਨ। ਮਾਸਕੋ ਦੀਆਂ Eਲµਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਸੈਂਟਰ ਫਾਰਵਰਡ ਸੁਰਿµਦਰ ਸਿµਘ ਸੋਢੀ ਨੇ ਸਭ ਤੋਂ ਵੱਧ 15 ਗੋਲ ਕੀਤੇ ਸਨ। ਪµਜਾਬੀ ਮ¨ਲ ਦੇ ਹਾਕੀ ਖਿਡਾਰੀ 8 ਮੁਲਕਾਂ ਦੀਆਂ ਟੀਮਾਂ ਵਿੱਚ ਅµਤਰਰਾਸ਼ਟਰੀ ਮੈਚ ਖੇਡ ਚੱਕੇ ਹਨ।
ਹਾਕੀ ਦੇ 21ਵੀਂ ਸਦੀ ਦੇ ਪੰਜਾਬੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਗਗਨਅਜੀਤ ਸਿµਘ, ਜੁਗਰਾਜ ਸਿµਘ, ਬਲਜੀਤ ਸਿµਘ ਸੈਣੀ, ਬਲਜੀਤ ਸਿµਘ ਢਿੱਲੋਂ, ਰਾਜਿµਦਰ ਸਿµਘ, ਪ੍ਰਭਜੋਤ ਸਿµਘ, ਸਰਦਾਰਾ ਸਿµਘ, ਸµਦੀਪ ਸਿµਘ, ਸਰਵਣਜੀਤ ਸਿµਘ, ਗੁਰਬਾਜ਼ ਸਿµਘ, ਗੁਰਜਿµਦਰ ਸਿµਘ, ਰੁਪਿµਦਰਪਾਲ ਸਿµਘ, ਅਕਾਸ਼ਦੀਪ ਸਿੰਘ, ਮਨਪ੍ਰੀਤ ਸਿµਘ, ਗੁਰਵਿµਦਰ ਸਿµਘ ਚµਦੀ, ਰਮਨਦੀਪ ਸਿµਘ, ਧਰਮਵੀਰ ਸਿµਘ, ਹਰਮਨਪ੍ਰੀਤ ਸਿµਘ, ਹਾਰਦਿਕ ਸਿµਘ, ਗੁਰਜµਟ ਸਿµਘ, ਮਨਦੀਪ ਸਿµਘ, ਸ਼ਮਸ਼ੇਰ ਸਿµਘ, ਵਰੁਣ ਕੁਮਾਰ, ਕ੍ਰਿਸ਼ਨ ਬਹਾਦਰ ਪਾਠਕ, ਜਰਮਨਜੀਤ ਸਿµਘ ਬੱਲ, ਸੁਖਜੀਤ ਸਿµਘ ਅਤੇ ਹੋਰ ਬਥੇਰੇ ਨਾਂ ਲਏ ਜਾ ਸਕਦੇ ਹਨ। ਜਿਨ੍ਹਾਂ ਦੇ ਨਾਂ ਲਿਖਣੋਂ ਰਹਿ ਗਏ ਹੋਣ ਖਿਮਾਂ ਕਰ ਦੇਣ, ਅਗਲੀ ਵਾਰ ਲਿਖੇ ਜਾਣਗੇ।
ਪµਜਾਬ ਪੁਲਿਸ, ਪµਜਾਬ ਐਂਡ ਸਿµਧ ਬੈਂਕ, ਰੇਲਵੇ ਕੋਚ ਫੈਕਟਰੀ ਤੇ ਬੀਐੱਸਐੱਫ਼ ਆਦਿ ਦੀਆਂ ਨਾਮੀ ਹਾਕੀ ਟੀਮਾਂ ਪµਜਾਬੀ ਖਿਡਾਰੀਆਂ ਨਾਲ ਭਰਪ¨ਰ ਹਨ। ਪµਜਾਬ ਦੇ ਅਨੇਕਾਂ ਹਾਕੀ ਖਿਡਾਰੀਆਂ ƒ ਖੇਡਾਂ ਦਾ ਸਰਵੋਤਮ ਰਾਸ਼ਟਰੀ ਪੁਰਸਕਾਰ ਅਰਜਨ ਅਵਾਰਡ ਮਿਲ ਚੁੱਕੈ। ਬਲਬੀਰ ਸਿµਘ ਸੀਨੀਅਰ, ਪ੍ਰਿਥੀਪਾਲ ਸਿµਘ, ਅਜੀਤਪਾਲ ਸਿµਘ, ਪਰਗਟ ਸਿµਘ ਤੇ ਸਰਦਾਰਾ ਸਿੰਘ ਤਾਂ ਹਾਕੀ ਦੀ ਖੇਡ ਕਰਕੇ ਹੀ ਪਦਮਸ਼੍ਰੀ ਹਨ। ਸਰਦਾਰਾ ਸਿµਘ ਦਾ ਨਾਂ ਵਰਲਡ ਇਲੈਵਨ ਵਿੱਚ ਆ ਚੁੱਕੈ। ਹਰਮੀਕ ਸਿੰਘ ਏਸ਼ੀਅਨ ਆਲ ਸਟਾਰਜ਼ ਹਾਕੀ ਟੀਮ ਦੀ ਕਪਤਾਨੀ ਕਰ ਚੁੱਕੈ। ਪਰਗਟ ਸਿੰਘ Eਲੰਪਿਕ ਖੇਡਾਂ `ਚ ਦੋ ਵਾਰ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ। ਟੋਕੀE Eਲµਪਿਕਸ-2021 ਵਿੱਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ’ਚ ਕਪਤਾਨ ਮਨਪ੍ਰੀਤ ਸਿµਘ, ਹਰਮਨਪ੍ਰੀਤ ਸਿµਘ, ਰੁਪਿµਦਰਪਾਲ ਸਿµਘ, ਹਾਰਦਿਕ ਸਿµਘ, ਸ਼ਮਸ਼ੇਰ ਸਿµਘ, ਦਿਲਪ੍ਰੀਤ ਸਿµਘ, ਗੁਰਜµਟ ਸਿµਘ ਤੇ ਮਨਦੀਪ ਸਿµਘ ਖੇਡੇ ਸਨ।
ਸਮੁੱਚੇ ਭਾਰਤ ਨੂੰ ਮੰਨ ਲੈਣਾ ਚਾਹੀਦੈ ਕਿ ਪµਜਾਬੀ ਨਿਕੰਮੇ, ਅਨਾੜੀ, ਨਸ਼ੱਈ, ਗੈਂਗਸਟਰ, ਅੱਤਵਾਦੀ ਜਾਂ ਵੱਖਵਾਦੀ ਨਹੀਂ, ਭਾਰਤੀ ਹਾਕੀ ਤੇ ਹੋਰਨਾਂ ਖੇਡਾਂ ਦੇ ਸੱਚਮੁੱਚ ਸਰਦਾਰ ਹਨ।ਹੁਣੇ ਹੋਈਆਂ ਏਸਿ਼ਆਈ ਖੇਡਾਂ `ਚੋਂ ਪੰਜਾਬੀ ਖਿਡਾਰੀਆਂ ਨੇ 19 ਮੈਡਲ ਜਿੱਤ ਕੇ ਭਾਰਤ ਦੀ ਝੋਲੀ ਭਰਨ `ਚ ਵੱਡਾ ਯੋਗਦਾਨ ਪਾਇਆ ਹੈ। ਭਾਰਤ ਦੇ ਸੁਤੰਤਰਤਾ ਸੰਗਰਾਮ ਤੋਂ ਲੈ ਕੇ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬੀਆਂ ਨੇ ਬੇਅੰਤ ਕੁਰਬਾਨੀਆਂ ਦੇ ਕੇ, ਭੁੱਖੇ ਭਾਰਤ ਦਾ ਢਿੱਡ ਭਰਨ, ਪਰਦੇਸਾਂ `ਚ ਦਿਨ ਰਾਤ ਰੁਲ ਕੇ ਕਮਾਈਆਂ ਕਰਦੇ ਹੋਏ ਭਾਰਤ ਦੀਆਂ ਤਜੌਰੀਆਂ ਭਰਨ ਦੇ ਹੋਰ ਪਤਾ ਨਹੀਂ ਕਿੰਨੇ ਪਰਉਪਕਾਰ ਕੀਤੇ ਹਨ। ਤੇ ਉਹਦੇ ਬਦਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਦਰਿਆਈ ਪਾਣੀ, ਫਸਲਾਂ, ਵਾਤਾਵਰਨ, ਧਰਤੀ ਮਾਂ ਦੀ ਉਪਜਾਊ ਸ਼ਕਤੀ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਪੰਜਾਬ ਤੋਂ ਖੋਹ ਲਿਆ ਗਿਆ ਹੈ? ਫਿਰ ਵੀ ਪੰਜਾਬੀਆਂ ਨੂੰ ਪਤਾ ਨਹੀਂ ਕਿਉਂ ਬੱਦੂ ਕੀਤਾ ਜਾ ਰਿਹੈ? ਕਿਉਂ ਉਜਾੜਿਆ ਜਾ ਰਿਹੈ?