Headlines

ਗਾਇਕ ਲੱਕੀ ਚੋਹਲਾ ਦਾ ਧਾਰਮਿਕ ਸਿੰਗਲ ਟਰੈਕ ‘ਮਾਂ ਗੌਰੀ ਦੇ ਲਾਲ’ ਰਿਲੀਜ਼

ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਦਫ਼ਤਰ ਵਿੱਚ ਹੋਇਆ ਸਮਾਰੋਹ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,15 ਅਕਤੂਬਰ –
ਇਤਿਹਾਸਕ ਕਸਬਾ ਚੋਹਲਾ ਸਾਹਿਬ ਦੇ ਜੰਮਪਲ ਪ੍ਰਸਿੱਧ ਪੰਜਾਬੀ ਗਾਇਕ ਲੱਕੀ ਚੋਹਲਾ ਦੀ ਸੁਰੀਲੀ ਆਵਾਜ਼ ਵਿੱਚ ਧਾਰਮਿਕ ਸਿੰਗਲ ਟਰੈਕ ‘ਮਾਂ ਗੌਰੀ ਦੇ ਲਾਲ’ ਟਾਈਟਲ ਹੇਠ ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸਥਾਨਕ ਦਫ਼ਤਰ ਵਿਖੇ ਸਮੂਹ ਪੱਤਰਕਾਰਾਂ ਅਤੇ ਮੋਹਤਬਰ ਸੱਜਣਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।ਇਸ ਰਿਲੀਜ਼ ਸਮਾਰੋਹ ਮੌਕੇ ਬੋਲਦਿਆਂ ਗਾਇਕ ਲੱਕੀ ਚੋਹਲਾ ਨੇ ਦੱਸਿਆ ਕਿ ਇਹ ਨਿਰੋਲ ਧਾਰਮਿਕ ਸਿੰਗਲ ਟਰੈਕ ਪੰਜਾਬੀ ਮਾਂ ਬੋਲੀ ਦੇ ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਕੀਤਾ ਜਾ ਰਿਹਾ ਹੈ,ਜਿਸ ਵਿੱਚ ਗਣਪਤੀ ਮਹਾਰਾਜ ਜੀ ਦੀ ਉਸਤਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਰਚਨਾ ਦੇ ਲੇਖਕ ਬਲਦੇਵ ਦੁਖੀਆ ਹਨ।ਜਿਸ ਦਾ ਸੰਗੀਤ ਉੱਘੇ ਸੰਗੀਤਕਾਰ ਏਕਮ ਜੀ ਵਲੋਂ ਤਿਆਰ ਕੀਤਾ ਗਿਆ ਹੈ।ਵੀਡੀਓ ਡਾਇਰੈਕਟਰ ਪਵਨ ਦੇਵਗਨ ਹਨ,ਜਿੰਨਾ ਵਲੋਂ ਪੰਜਾਬ ਦੀਆਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਇਸ ਨੂੰ ਫ਼ਿਲਮਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗਾਇਕ ਲੱਕੀ ਚੋਹਲਾ ਇਸ ਤੋਂ ਪਹਿਲਾਂ ਵੀ ਸੱਭਿਆਚਾਰਕ ਤੇ ਧਾਰਮਿਕ ਕੈਸਿਟਾਂ ਮਾਰਕੀਟ ਨੂੰ ਦੇ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਵਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਗਿਆ ਹੈ। ਗਾਇਕ ਲੱਕੀ ਚੋਹਲਾ ਨੇ ਦੱਸਿਆ ਕਿ ਜ਼ਲਦ ਹੀ ਦੋ ਹੋਰ ਆਡੀਓ ਤੇ ਵੀਡੀਓ ਟਰੈਕ ਸਰੋਤਿਆਂ ਦੀ ਕਚਹਿਰੀ ਵਿੱਚ ਆ ਰਹੇ ਹਨ।ਇਸ ਰਿਲੀਜ਼ ਸਮਾਰੋਹ ਮੌਕੇ ਪ੍ਰੈਸ ਕਲੱਬ ਚੋਹਲਾ ਸਾਹਿਬ ਵਲੋਂ ਪੱਤਰਕਾਰ ਰਾਕੇਸ਼ ਨਈਅਰ,ਬਲਵਿੰਦਰ ਸਿੰਘ,ਮਨਜੀਤ ਸਿੰਘ ਸੰਧੂ,ਪਰਮਿੰਦਰ ਸਿੰਘ ਚੋਹਲਾ,ਤੇਜਿੰਦਰ ਸਿੰਘ ਖਾਲਸਾ,ਨਿਰਮਲ ਸਿੰਘ ਸੰਗਤਪੁਰਾ,ਭਗਤ ਸਿੰਘ ਸੰਧੂ, ਹਰਪ੍ਰੀਤ ਸਿੰਘ ਚੰਬਾ,ਰਮਨ ਕੁਮਾਰ ਚੱਡਾ,ਸਾਦਿਲ ਕੁਮਾਰ,ਬਲਜਿੰਦਰ ਸਿੰਘ ਘੜਕਾ,ਸੰਦੀਪ ਸਿੱਧ ਆਦਿ ਪੱਤਰਕਾਰ ਸਾਥੀਆਂ ਤੋਂ ਇਲਾਵਾ ਸ਼ਿਵ ਮੰਦਿਰ ਚੋਹਲਾ ਸਾਹਿਬ ਦੇ ਸਰਪ੍ਰਸਤ ਪਰਮਜੀਤ ਜੋਸ਼ੀ,ਪ੍ਰਧਾਨ ਵਿਜੇ ਕੁਮਾਰ ਕੁੰਦਰਾ, ‘ਆਪ’ ਆਗੂ ਪ੍ਰਦੀਪ ਕੁਮਾਰ ਢਿੱਲੋਂ ਖਾਦ ਵਾਲੇ,ਡਾ.ਰਸਬੀਰ ਸਿੰਘ ਸੰਧੂ, ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ, ਰਕੇਸ਼ ਆਨੰਦ,ਪ੍ਰਿੰਸ ਸੇਖੋਂ, ਗੈਵੀ ਜੰਬਾ,ਅੰਗਰੇਜ਼ ਗਿੱਲ, ਸੁਰਜੀਤ ਲਾਲ ਰਾਹੀਂ ਆਦਿ ਮੋਹਤਬਰ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ: ਗਾਇਕ ਲੱਕੀ ਚੋਹਲਾ ਦਾ ਧਾਰਮਿਕ ਸਿੰਗਲ ਟਰੈਕ ‘ਮਾਂ ਗੌਰੀ ਦੇ ਲਾਲ’ ਰਿਲੀਜ਼ ਕਰਦੇ ਹੋਏ ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸਮੂਹ ਪੱਤਰਕਾਰ ਤੇ ਮੋਹਤਬਰ ਸੱਜਣ।