Headlines

ਸਭ ਰੰਗ ਸਾਹਿਤ ਸਭ ਗੁਰਦਾਸਪੁਰ ਵੱਲੋਂ ਪੁਸਤਕ ਵਿਮੋਚਨ ਤੇ ਤ੍ਰੈ-ਭਾਸ਼ੀ ਕਵੀ ਦਰਬਾਰ

ਗੁਰਦਾਸਪੁਰ – ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਲੇਖਕ ਇੰਦਰਜੀਤ ਸਿੰਘ ਜੋਧਕਾ ਦੀ ਪੁਸਤਕ ਮੇਰੀ ਆਸਟ੍ਰੇਲੀਆ ਯਾਤਰਾ’ ਦਾ ਸ਼ੁਭ ਮੰਗਲ ਦਰਸ਼ਨ (ਵਿਮੋਚਨ) ਅਤੇ ਤ੍ਰੈ-ਭਾਸ਼ੀ ਕਵੀ ਦਰਬਾਰ ਫੂਡ ਪਲਾਨਿਟ ਹੋਟਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਲੇਖਕ ਬਲਵਿੰਦਰ ਬਾਲਮ, ਬਿਸ਼ਨ ਦਾਸ, ਰਾਜ ਗੁਰਦਾਸਪੁਰੀ, ਮਨਮੋਹਨ ਧਕਾਲਵੀ, ਹਰਭਜਨ ਬਾਜਵਾ, ਹਰਬੰਸ ਸਿੰਘ ਕੰਵਲ, ਮੁਹਮੰਦ ਅਕਰਮ ਵੜੈਚ, ਮੁਹਮੰਦ ਨਸੀਬ ਖਾਨ, ਡਾ. ਕੇਵਲ ਕ੍ਰਿਸ਼ਨ, ਅਨਿਲ ਪਠਾਨਕੋਟੀ, ਰਣਬੀਰ ਆਕਾਸ਼ ਤੇ ਗੁਰਪ੍ਰੀਤ ਸਿੰਘ ਡਾਲਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ, ਆਗਿਆਪਾਲ ਸਿੰਘ ਰੰਧਾਵਾ ਫਾਰਮਰ ਐਗਜੀਕਿਉਟਿਵ ਦੂਰਦਰਸ਼ਨ, ਮੁਹਮੰਦ ਇਮਤਿਆਜ਼ ਆਕਾਸ਼ਵਾਣੀ ਸ਼ਾਮਿਲ ਹੋਏ।

ਮੁੱਖ ਮਹਿਮਾਨ ਦੀ ਭੂਮਿਕਾ ਪਹਿਲਵਾਨ ਗੁਰਮੇਲ ਸਿੰਘ ਨੇ ਨਿਭਾਈ। ਸ਼ੁਰੂਆਤ ਵਿਚ ਸਭਨਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਮਹਿਮਾਨਾਂ ਨੇ ਸ਼ਮ੍ਹਾ ਰੌਸ਼ਨ ਦੀ ਰਸਮ ਅਦਾ ਕੀਤੀ। ਸਮਾਗਮ ਦਾ ਆਗਾਜ਼ ਪ੍ਰਸਿੱਧ ਗੀਤਕਾਰ ਨਿਰਮਲ ਸਿੰਘ ਧਾਰੀਵਾਲ ਅਤੇ ਗਾਇਕ ਮੰਗਲਦੀਪ ਦੇ ਗੀਤ ਨਾਲ ਕੀਤਾ ਗਿਆ। ਇਸ ਪੁਸਤਕ ਉਪਰ ਖੋਜ ਪੂਰਵਕ ਪੇਪਰ ਡਾ. ਰਮਾ ਗੰਡੋਤਰਾ, ਡਾ. ਸੁਖਵਿੰਦਰ ਕੌਰ ਅਤੇ ਪ੍ਰੋ. ਪੁਨੀਤਾ ਸਹਿਗਲ ਨੇ ਪੜ੍ਹੇ।

ਵੱਖ-ਵੱਖ ਲੇਖਕਾਂ ਨੇ ਮੌਕੇ ਤੇ ਬੋਲਦੇ ਹੋਏ ਕਿਹਾ ਲੇਖਕ ਇੰਦਰਜੀਤ ਸਿੰਘ ਜੋਧਕਾ ਦੀ ਪੁਸਤਕ ਇਕ ਯਾਦਗਾਰੀ ਪੁਸਤਕ ਹੈ। ਜਿਸ ’ਚੋਂ ਆਸਟ੍ਰੇਲੀਆ ਵੇਖਿਆ ਜਾ ਸਕਦਾ ਹੈ। ਪੁਸਤਕ ਵਿਚ ਮਨੋਰੰਜਨ ਦੇ ਨਾਲ ਨਾਲ ਆਨੰਦਮਈ ਦ੍ਰਿਸ਼ਟੀ ਕੋਣ ਵੀ ਨਜ਼ਰ ਆਉਂਦਾ ਹੈ। ਇਸ ਗਿਆਨ ਵਰਧਕ ਪੁਸਤਕ ਵਿਚ ਆਸਟ੍ਰੇਲੀਆ ਦੀ ਭੌਤਿਕ, ਦੈਹਿਕ, ਵੈਦਿਕ, ਸਾਮਾਜਿਕ, ਅਰਥਿਕ, ਭੂਗੋਲਿਕ, ਭੂੰ-ਮੰਡਲੀਕਰਣ ਦੀਆਂ ਸਭ ਕਿਰਿਆਵਾਂ ਨੂੰ ਸੁਚੱਜੇ ਢੰਗ ਨਾਲ ਉਜਾਗਰ ਕੀਤਾ ਹੈ। ਇਸ ’ਚੋਂ ਸਾਕਰਾਤਮਿਕ ਊਰਜਾ ਮਿਲਦੀ ਹੈ। ਇਹ ਪੁਸਤਕ ਪੜ੍ਹਣਯੋਗ ਹੈ।

ਤ੍ਰੈਭਾਸ਼ੀ ਕਵੀ ਦਰਬਾਰ ਵਿਚ ਬਲਵਿੰਦਰ ਬਾਲਮ, ਜੇਪੀ ਖਰਲਾਂ ਵਾਲਾ, ਬਿਸ਼ਨਦਾਸ, ਰਾਜ ਗੁਰਦਾਸਪੁਰੀ, ਮਨਮੋਹਨ ਧਕਾਲਵੀ, ਹਰਬੰਸ ਸਿੰਘ, ਡਾ. ਕੇਵਲ ਕ੍ਰਿਸ਼ਨ,  , ਨਿਰਮਲ ਸਿੰਘ, ਰਣਬੀਰ ਆਕਾਸ਼, ਯਸ਼ਪਾਲ ਮਿਤਵਾ, ਪ੍ਰੀਤਮ ਸਰਪੰਚ, ਰਵੀ ਕੁਮਾਰ ਮੰਗਲਾ, ਕਸ਼ਮੀਰ ਬੱਬਰੀ, ਸਰਬਜੀਤ ਚਾਹਲ, , ਜਸਵੰਤ ਹਾਂਸ, ਮੰਗਲਦੀਪ,ਰਾਜਪਾਲ, ਡਾ.ਰਮੇਸ਼ ਭਾਰਦਵਾਜ,ਪੂਰਨ ਚੰਦ ਹਿਮਾਚਲ, ਸ਼ੰਕਰ ਦਾਸ ਹਿਮਾਚਲ, ਗਾਇਕ ਜੀਤਾ ਪਵਾਰ, ਹਰਿੰਦਰ ਸਿੰਘ ਗੋਰਾਇਆ, ਰਿਸ਼ੀ ਭੋਗਲ ਤੇ ਵਿਜੇ ਤਾਲਿਬ ਨੇ ਭਾਗ ਲਿਆ। ਇਸ ਸਮਾਗਮ ਦਾ ਮੰਚ ਸੰਚਾਲਨ ਪ੍ਰਸਿੱਧ ਸਹਿਤਕਾਰ ਬਲਵਿੰਦਰ ਬਾਲਮ ਨੇ ਕੀਤਾ।

ਰਿਪੋਰਟ – ਬਲਵਿੰਦਰ ਬਾਲਮ ਗੁਰਦਾਸਪੁਰ,

98156-25409