Headlines

ਐਨ.ਆਰ.ਆਈ ਸਭਾ ਪੰਜਾਬ ਦੀ ਚੋਣ  5 ਜਨਵਰੀ 2024 ਨੂੰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਦੁਨੀਆ ਭਰ ਵਿੱਚ ਪਿਛਲੇ ਕਰੀਬ 3-4 ਦਹਾਕਿਆਂ ਤੋਂ ਰਹਿਣ ਬਸੇਰਾ ਕਰਦੇ ਪ੍ਰਵਾਸੀ ਪੰਜਾਬੀਆਂ ਦੀਆਂ ਦਰਪੇਸ ਮੁਸਕਿਲਾਂ ਦੇ ਹੱਲ ਲਈ ਅਗਵਾਈ ਕਰਦੀ ਆ ਰਹੀ ਸਿਰਮੌਰ ਸੰਸਥਾ ਐਨ.ਆਰ.ਆਈ ਸਭਾ ਪੰਜਾਬ (ਰਜਿ:)ਜਿਸ ਦੇ ਪ੍ਰਧਾਨਗੀ ਦੀ 9ਵੀਂ ਇਲੈਕਸ਼ਨ 5 ਜਨਵਰੀ 2024 ਨੂੰ ਸਭਾ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਹੋਣ ਜਾ ਰਹੀ ਹੈ ਜਿਸ ਵਿੱਚ ਸਮੂਹ ਪਰਵਾਸੀ ਪੰਜਾਬੀਆਂ ਨੂੰ ਹੁੰਮ ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦਿਆਂ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਯੂਰਪ ਐਨ.ਆਰ.ਆਈ ਸਭਾ ਪੰਜਾਬ (ਰਜਿ:) ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਵਿਚਾਰ ਸਾਂਝੈ ਕਰਦਿਆਂ ਕਿਹਾ ਕਿ ਜਿਹੜੇ ਸਭਾ ਮੈਂਬਰਾਂ ਕੋਲ ਪਹਿਚਾਣ ਪੱਤਰ ਪੁਰਾਣੇ ਹਨ ਉਹ ਉਸ ਦਾ ਨਵੀਂਕਰਣ ਜਲਦ ਕਰਵਾ ਲੈਣ ਤੇ ਜਿਹੜੇ ਸਾਥੀ ਸਭਾ ਦੀ ਮੈਂਬਰਸਿੱਪ ਲੈਣੀ ਚਾਹੁੰਦੇ ਹਨ ਉਹ ਵੀ ਜਲਦ ਮੈਂਬਰਸਿੱਪ ਲੈਣ ਤਾਂ ਜੋ ਉਹਨਾਂ ਨੂੰ ਵੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲ ਸਕੇ। ਐਨ.ਆਰ.ਆਈ ਸਭਾ ਪੰਜਾਬ (ਰਜਿ:)ਦੇ ਹੁਣ ਤੱਕ ਵਿਦੇਸ਼ਾਂ ਵਿੱਚ 25000 ਕਰੀਬ ਮੈਂਬਰਸਿੱਪ ਹੈ ਜਿਹਨਾਂ ਦੀਆਂ ਦਰਪੇਸ ਮੁਸਕਿਲਾਂ ਦੇ ਹੱਲ ਲਈ ਸਭਾ ਨੇ ਪੰਜਾਬ ਭਰ ਵਿੱਚ 12 ਜਿਲ੍ਹਾ ਪੱਧਰੀ ਐਨ.ਆਰ.ਆਈ ਸਭਾ ਦੇ ਦਫ਼ਤਰ ਵੀ ਬਣਾਏ ਹੋਏ ਹਨ।5 ਜਨਵਰੀ ਨੂੰ ਐਨ.ਆਰ.ਆਈ ਸਭਾ ਪੰਜਾਬ (ਰਜਿ:)ਦੇ ਪ੍ਰਧਾਨ ਦੀ ਹੋਣ ਜਾ ਰਹੀ ਚੋਣ ਦੇ ਪੇਪਰ 11-12 ਦਸੰਬਰ 2023 ਨੂੰ ਭਰੇ ਜਾਣਗੇ।ਇਹ ਚੋਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਜਿਸ ਦਾ ਨਤੀਜਾ ਵੀ 5 ਜਨਵਰੀ ਸ਼ਾਮ ਨੂੰ ਹੀ ਆ ਜਾਵੇਗਾ