Headlines

ਲਖਵਿੰਦਰ ਕੌਰ ਝੱਜ ਵਲੋਂ ਬੀ ਸੀ ਯੁਨਾਈਟਡ ਆਗੂ ਕੇਵਿਨ ਫਾਲਕਨ ਨਾਲ ਵਿਚਾਰ ਚਰਚਾ

ਐਬਸਫੋਰਡ ( ਦੇ ਪ੍ਰ ਬਿ)-ਬੀ ਸੀ ਯੁਨਾਈਟਡ ਦੀ ਸੀਨੀਅਰ ਕਾਰਕੁੰਨ ਲਖਵਿੰਦਰ ਕੌਰ ਝੱਜ ਨੇ ਬੀਤੇ ਦਿਨ ਬੀ ਸੀ ਯੂਨਾਈਟਡ ਦੇ ਆਗੂ ਕੇਵਿਨ ਫਾਲਕਨ ਨਾਲ ਇਕ ਮੁਲਾਕਾਤ ਦੌਰਾਨ ਸੂਬੇ ਦੀ ਮੌਜੂਦਾ ਰਾਜਸੀ ਤੇ ਆਰਥਿਕ ਸਥਿਤੀ ਬਾਰੇ ਚਰਚਾ ਕੀਤੀ। ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਬੀ ਸੀ ਐਨ ਡੀ ਪੀ ਸਰਕਾਰ ਦੀਆਂ ਗੁਮਰਾਹਕੁੰਨ ਨੀਤੀਆਂ ਦੀ ਚਰਚਾ ਕਰਦਿਆਂ ਲਖਵਿੰਦਰ ਝੱਜ ਨੇ ਆਗਾਮੀ ਚੋਣ ਮੁਹਿੰਮ ਲਈ ਕੁਝ ਸੁਝਾਅ ਦਿੱਤੇ ਜਿਹਨਾਂ ਦਾ ਕੇਵਿਨ ਫਾਲਕਨ ਨੇ ਸਮਰਥਨ ਕੀਤਾ ਤੇ ਉਹਨਾਂ ਨੂੰ  ਸਰਗਰਮੀ ਨਾਲ ਵਿਚਰਨ ਤੇ ਬੀ ਸੀ ਯੁਨਾਈਟਡ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ। ਜ਼ਿਕਰਯੋਗ ਹੈ  ਕਿ ਲਖਵਿੰਦਰ ਕੌਰ ਝੱਜ ਨੇ ਪਿਛਲੀਆਂ ਚੋਣਾਂ ਵਿਚ ਐਬਸਫੋਰਡ ਸਾਊਥ ਤੋਂ ਲਿਬਰਲ ਨੌਮੀਨੇਸ਼ਨ ਚੋਣ ਲੜੀ ਸੀ। ਇਥੋ ਲਿਬਰਲ  ( ਬੀਸੀ ਯੁਨਾਈਟਡ) ਐਮ ਐਲ ਏ ਚੁਣੇ ਗਏ ਬਰੂਸ ਬੈਨਮੈਨ ਪਾਰਟੀ ਛੱਡਕੇ ਕੰਸਰਵੇਟਿਵ ਪਾਰਟੀ ਵਿਚ ਚਲੇ ਗਏ ਹਨ।

ਕੈਪਸ਼ਨ- ਬੀ ਸੀ ਯੁਨਾਈਟਡ ਆਗੂ ਕੇਵਿਨ ਫਾਲਕਨ ਨਾਲ ਲਖਵਿੰਦਰ ਝੱਜ ਤੇ ਉਹਨਾਂ ਦੇ ਪਤੀ ਅਮਰਜੀਤ ਸਿੰਘ ਝੱਜ।