Headlines

ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਵਾਧਾ ਨਾ ਕੀਤੇ ਜਾਣ ਦੀ ਸੰਭਾਵਨਾ

ਓਟਵਾ, 22 ਅਕਤੂਬਰ  : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕੋਈ ਵਾਧਾ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਕੈਨੇਡਾ ਵਿੱਚ ਮਹਿੰਗਾਈ ਦੀ ਮਾਰ ਨੂੰ ਹਲਕੀ ਜਿਹੀ ਠੱਲ੍ਹ ਪਈ ਹੈ।
ਪਿਛਲੇ ਮਹੀਨੇ ਸੈਂਟਰਲ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ਪੰਜ ਫੀ ਸਦੀ ਉੱਤੇ ਸਥਿਰ ਰੱਖੀਆਂ ਸਨ ਪਰ ਇਹ ਵੀ ਆਖਿਆ ਸੀ ਕਿ ਲੋੜ ਪੈਣ ਉੱਤੇ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਜੁਲਾਈ ਤੇ ਅਗਸਤ ਵਿੱਚ ਸਾਲਾਨਾ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਸੀ ਜਦਕਿ ਮਹਿੰਗਾਈ ਦੇ ਅਸਲ ਮਾਪਦੰਡਾਂ ਵਿੱਚ ਪਿਛਲੇ ਕੁੱਝ ਮਹੀਨਿਆਂ ਵਿੱਚ ਬਹੁਤੀ ਰਾਹਤ ਨਹੀਂ ਮਿਲੀ। ਪਰ ਸਤੰਬਰ ਵਿੱਚ ਮਹਿੰਗਾਈ ਦੀ ਰਫਤਾਰ ਨੂੰ ਥੋੜ੍ਹੀ ਠੱਲ੍ਹ ਪਈ ਤੇ ਸਾਲਾਨਾ ਮਹਿੰਗਾਈ ਦਰ 3·8 ਫੀ ਸਦੀ ਤੱਕ ਪਹੁੰਚ ਗਈ।
ਕੈਨੇਡੀਅਨ ਅਰਥਚਾਰਾ ਦੂਜੀ ਤਿਮਾਹੀ ਵਿੱਚ ਸੁੰਗੜ ਗਿਆ।ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਸਾਲ ਇਹ ਕਮਜ਼ੋਰੀ ਜਾਰੀ ਰਹੇਗੀ ਤੇ 2024 ਵਿੱਚ ਵੀ ਇਹ ਰੁਝਾਨ ਬਾਦਸਤੂਰ ਜਾਰੀ ਰਹੇਗਾ।